ਕਾਮੇਡੀਅਨ ਬਲਰਾਜ ਸਿਆਲ ਤੇ ਗਾਇਕਾ ਦੀਪਤੀ ਤੁਲੀ ਹੋਏ ਇੱਕ, ਲੌਕਡਾਊਨ 'ਚ ਕਰਾਇਆ ਵਿਆਹ

ਏਬੀਪੀ ਸਾਂਝਾ   |  06 Sep 2020 05:43 PM (IST)

ਅਭਿਨੇਤਾ ਤੇ ਕਾਮੇਡੀਅਨ ਬਲਰਾਜ ਸਿਆਲ 'ਖਤਰੋਂ ਕੇ ਖਿਲਾੜੀ' ਤੇ 'ਮੁਝਸੇ ਸ਼ਾਦੀ ਕਰੋਗੇ' ਵਰਗੇ ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁੱਕੇ ਹਨ।

ਚੰਡੀਗੜ੍ਹ: ਅਭਿਨੇਤਾ ਤੇ ਕਾਮੇਡੀਅਨ ਬਲਰਾਜ ਸਿਆਲ 'ਖਤਰੋਂ ਕੇ ਖਿਲਾੜੀ' ਤੇ 'ਮੁਝਸੇ ਸ਼ਾਦੀ ਕਰੋਗੇ' ਵਰਗੇ ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁੱਕੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਲਰਾਜ ਦਾ ਵਿਆਹ 7 ਅਗਸਤ ਨੂੰ ਜਲੰਧਰ ਵਿੱਚ ਹੋਇਆ। ਬਲਰਾਜ ਨੇ ਦੀਪਤੀ ਤੁੱਲੀ ਨਾਲ ਵਿਆਹ ਕਰਵਾਇਆ ਜੋ ਪੇਸ਼ੇ ਵਜੋਂ ਗਾਇਕ ਹੈ। ਬਲਰਾਜ ਨੇ ਦੱਸਿਆ ਕੀ ਉਹ ਦੀਪਤੀ ਨੂੰ ਜੁਲਾਈ 2019 ਵਿੱਚ ਸ਼ੋਅ ਦੌਰਾਨ ਚੰਡੀਗੜ੍ਹ ਵਿੱਚ ਮਿਲਿਆ ਸੀ। ਉਹ ਇੱਕ ਸ਼ੋਅ ਹੋਸਟ ਕਰ ਰਿਹਾ ਸੀ ਤੇ ਦੀਪਤੀ ਉਸ ਸ਼ੋਅ ਵਿੱਚ ਆਪਣੇ ਬੈਂਡ ਨਾਲ ਪ੍ਰਫਾਰਮ ਕਰ ਰਹੀ ਸੀ। ਬਲਰਾਜ ਨੇ ਦੀਪਤੀ ਨੂੰ ਪਹਿਲੀ ਨਜ਼ਰ ਵਿੱਚ ਪਸੰਦ ਕਰ ਲਿਆ ਸੀ ਪਰ ਸ਼ਾਇਦ ਉਸ ਨੇ ਬਲਰਾਜ ਨੂੰ ਪਸੰਦ ਨਹੀਂ ਕੀਤਾ ਸੀ। ਬਲਰਾਜ ਨੇ ਕਿਹਾ, 
ਮੇਰੇ ਤੇ ਦੀਪਤੀ ਵਿਚਕਾਰ ਗੱਲਬਾਤ ਸ਼ੁਰੂ ਹੋਈ ਤੇ ਮੈਂ ਉਸ ਨੂੰ ਕਈ ਵਾਰ ਮਿਲਿਆ। ਮੈਂ ਦੀਪਤੀ ਨੂੰ 26 ਜਨਵਰੀ ਨੂੰ ਗੋਆ ਵਿੱਚ ਵਿਆਹ ਲਈ ਪ੍ਰਪੋਜ਼ ਕੀਤਾ। ਉਹ ਹੈਰਾਨ ਸੀ ਤੇ ਉਸ ਨੇ ਤੁਰੰਤ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਮੈਨੂੰ 'ਮੁਝਸੇ ਸ਼ਾਦੀ ਕਰੋਗੇ ' ਦੀ ਆਫਰ ਆਈ। ਸ਼ੋਅ ਤੇ ਆਉਣ ਤੋਂ ਬਾਅਦ ਮੈਂ ਇੱਕ ਵਾਰ ਫਿਰ ਦੀਪਤੀ ਨਾਲ ਵਿਆਹ ਦੀ ਗੱਲ ਕੀਤੀ ਤੇ ਇਸ ਵਾਰ ਉਹ ਰਾਜ਼ੀ ਹੋ ਗਈ। ਫੇਰ ਸਾਡੇ ਪਰਿਵਾਰ ਮਾਰਚ ਵਿੱਚ ਲੌਕਡਾਊਨ ਤੋਂ ਕੁਝ ਦਿਨ ਪਹਿਲਾਂ ਮਿਲੇ।-
ਬਲਰਾਜ ਸਿਆਲ ਨੇ ਕਿਹਾ ਕਿ ਉਹ ਕੋਰੋਨਾ ਕਰਾਨ ਸੋਸ਼ਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ, 
ਮੈਂ ਆਪਣੇ  ਵਿਆਹ ਵਿੱਚ ਸਿਰਫ 30 ਲੋਕਾਂ ਨੂੰ ਬੁਲਾਇਆ ਸੀ। ਮੇਰੇ ਬਹੁਤ ਸਾਰੇ ਦੋਸਤ ਹਨ ਪਰ ਸਭ ਨੂੰ ਬੁਲਾਉਣਾ ਸੰਭਵ ਨਹੀਂ ਸੀ ਪਰ ਇਕ ਵਾਰ ਸਥਿਤੀ ਠੀਕ ਹੋਣ ਤੋਂ ਬਾਅਦ ਮੈਂ ਵੱਡੀ ਰਿਸੈਪਸ਼ਨ ਪਾਰਟੀ ਕਰਾਂਗਾ।-
© Copyright@2025.ABP Network Private Limited. All rights reserved.