ਚੰਡੀਗੜ੍ਹ: ਪੰਜਾਬੀ ਫ਼ਿਲਮ 'ਸ਼ੂਟਰ' ਦਾ ਟ੍ਰੇਲਰ ਅੱਜ ਰੀਲੀਜ਼ ਹੋ ਗਿਆ ਹੈ। ਕੁਝ ਵਿਵਾਦਾਂ ਤੋਂ ਬਾਅਦ ਇਸ ਫ਼ਿਲ਼ਮ ਦਾ ਨਾਮ ਅਤੇ ਇਸ ਦੇ ਕਿਰਦਾਰਾਂ ਨੂੰ ਬਦਲਿਆ ਗਿਆ ਹੈ। ਇਹ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਤੇ ਅਧਾਰਿਤ ਹੈ।


ਪਿਹਲਾ ਇਸ ਫ਼ਿਲਮ ਦਾ ਨਾਂ ਸੁੱਖਾ ਕਾਹਵਾਂ ਰੱਖਿਆ ਗਿਆ ਸੀ ਜਿਸ ਨੂੰ ਹੁਣ ਬਦਲ ਕਿ 'ਸ਼ੂਟਰ' ਕਰ ਦਿੱਤਾ ਗਿਆ ਹੈ।ਇਹ ਫ਼ਿਲਮ 21 ਫਰਵਰੀ  ਨੂੰ ਰਿਲੀਜ਼ ਹੋਵੇਗੀ।ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਦਿਲਸ਼ੇਰ ਸਿੰਘ ਨੇ ਅਤੇ ਖੁਸ਼ਪਾਲ ਸਿੰਘ ਨੇ ਅਤੇ ਇਸ ਨੂੰ ਲਿਖਿਆ ਗਿਆ ਹੈ ਵਾਹਿਦ ਬਰਾਦਰਜ਼ ਦੁਆਰਾ। ਇਸ ਫ਼ਿਲਮ ਵਿੱਚ ਵੇਖਣ ਨੂੰ ਮਿਲਣਗੇ ਜੈ ਰੰਧਾਵਾ ਅਤੇ ਵੱਡਾ ਗਰੇਵਾਲ।