ਮੁੰਬਈ: ਸਲਮਾਨ ਖ਼ਾਨ ਇਸ ਸਾਲ ਈਦ ‘ਤੇ ਫ਼ਿਲਮ ‘ਭਾਰਤ’ ਨਾਲ ਬਾਕਸਆਫਿਸ ‘ਤੇ ਧਮਾਕਾ ਕਰਨ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਸਲਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਪੋਸਟਰ ‘ਚ ਸਲਾਮਨ ਦੀ ਲੁੱਕ ਜ਼ਬਰਦਸਤ ਨਜ਼ਰ ਆ ਰਹੀ ਹੈ।

ਇਸ ਪੋਸਟਰ ‘ਚ ਸਲਮਾਨ ਨੇ ਫ਼ਿਲਮ ਦਾ ਡਾਇਲੌਗ ਵੀ ਲਿਖਿਆ ਹੈ, “ਜਿਤਨੇ ਸਫੇਦ ਬਾਲ ਮੇਰੇ ਸਰ ਔਰ ਦਾੜੀ ਮੇਂ ਹੈ, ਉਸ ਸੇ ਕਹੀਂ ਜ਼ਿਆਦਾ ਰੰਗੀਨ ਮੇਰੀ ਜ਼ਿੰਦਗੀ ਰਹੀ ਹੈ।” ਫ਼ਿਲਮ ਈਦ ‘ਤੇ ਯਾਨੀ 5 ਜੂਨ ਨੂੰ ਰਿਲੀਜ਼ ਹੋਣੀ ਹੈ।


‘ਭਾਰਤ’ ‘ਚ ਸਲਮਾਨ ਪੂਰੇ ਛੇ ਗੈਟਅੱਪ ‘ਚ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਕੈਟਰੀਨਾ ਕੈਫ, ਨੌਰਾ ਫਤੇਹੀ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ, ਤੱਬੂ ਤੇ ਜੈਕੀ ਸ਼ਰੌਫ ਹਨ। ਫ਼ਿਲਮ ਦਾ ਟ੍ਰੈਲਰ ਇਸੇ ਮਹੀਨੇ 24 ਤਾਰੀਖ਼ ਨੂੰ ਸਾਹਣਮੇ ਆਵੇਗਾ ਜਿਸ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਦਿੱਤੀ ਸੀ।