ਮੁੰਬਈ: ਬੰਗਲੌਰ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਅਭਿਨੇਤਾ ਵਿਵੇਕ ਓਬਰਾਏ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪਾ ਵਿਵੇਕ ਓਬਰਾਏ ਦੇ ਰਿਸ਼ਤੇਦਾਰ ਆਦਿੱਤਿਆ ਅਲਵਾ ਦੀ ਭਾਲ 'ਚ ਮਾਰਿਆ ਸੀ ਜਿਸ ਨੂੰ ਪੁਲਿਸ ਕੌਟਨਪੈਟ ਡਰੱਗਜ਼ ਮਾਮਲੇ 'ਚ ਲੱਭ ਰਹੀ ਹੈ।
ਸੈਂਟਰਲ ਕ੍ਰਾਈਮ ਬ੍ਰਾਂਚ ਦੀ ਪੁਲਿਸ ਟੀਮਾਂ ਨੇ ਮੁੰਬਈ ਸਥਿਤ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਦੇ ਘਰ 'ਤੇ ਛਾਪਾ ਉਦੋਂ ਮਾਰਿਆ ਜਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਿਆਂ ਦੇ ਇੱਕ ਮਾਮਲੇ' ਚ ਮੁੱਖ ਦੋਸ਼ੀ ਆਦਿਤਿਆ ਅਲਵਾ ਵਿਵੇਕ ਦੇ ਘਰ ਲੁਕਿਆ ਹੋਇਆ ਹੈ।
ਆਦਿਤਿਆ, ਜੋ ਮਰਹੂਮ ਮੰਤਰੀ ਜੀਵਰਾਜ ਅਲਵਾ ਦਾ ਪੁੱਤਰ ਹੈ ਤੇ ਓਬਰਾਏ ਦਾ ਸਾਲਾ ਹੈ, ਉਦੋਂ ਤੋਂ ਫਰਾਰ ਹੈ ਜਦੋਂ ਉਸ 'ਤੇ ਕੰਨੜ ਫਿਲਮ ਦੇ ਸਿਤਾਰਿਆਂ, ਡੀਲਰਾਂ ਤੇ ਪਾਰਟੀ ਪ੍ਰਬੰਧਕਾਂ ਸਮੇਤ ਡਰੱਗ ਰੈਕੇਟ ਦਾ ਹਿੱਸਾ ਹੋਣ ਦਾ ਦੋਸ਼ ਲੱਗਿਆ ਸੀ। ਸੂਤਰਾਂ ਅਨੁਸਾਰ ਸੀਸੀਬੀ ਵਿਵੇਕ ਓਬਰਾਏ ਤੇ ਉਸ ਦੇ ਪਰਿਵਾਰਕ ਮੈਂਬਰ ਤੋਂ ਆਦਿਤਿਆ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕਰ ਸਕਦੀ ਹੈ।