ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਰਿਲੀਜ਼ ਡੇਟ ਹੁਣ ਨੇੜੇ ਆ ਗਈ ਹੈ। ਇਸ ਫ਼ਿਲਮ ਦਾ ਟ੍ਰੇਲਰ, ਗਾਣੇ ਤੇ ਟੀਜ਼ਰ ਰਿਲੀਜ਼ ਹੋ ਚੁੱਕੀਆ ਹੈ। ਅਜਿਹੇ ‘ਚ ਸਲਮਾਨ ਲਈ ਬਾਕਸਆਫਿਸ ‘ਤੇ ਮੁਕਾਬਲਾ ਅਸਾਨ ਨਹੀਂ ਹੋਣ ਵਾਲਾ ਕਿਉਂਕਿ ਉਨ੍ਹਾਂ ਦਾ ਮੁਕਾਬਲਾ ਹਾਲੀਵੁੱਡ ਫ਼ਿਲਮ ‘ਐਕਸਮੈਨ-ਡਾਰਕ ਫੀਨਿਕਸ’ ਨਾਲ ਹੈ। ਦੋਵੇਂ ਫ਼ਿਲਮ 5 ਜੂਨ ਨੂੰ ਸਿਨੇਮਾਘਰਾਂ ‘ਚ ਆ ਰਹੀਆਂ ਹਨ।

ਦੋਵੇਂ ਹੀ ਫ਼ਿਲਮਾਂ ਇੱਕ-ਦੂਜੇ ਨੂੰ ਵੱਡੀ ਟੱਕਰ ਦੇ ਸਕਦੀਆਂ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ‘ਚ ਸਲਮਾਨ ਨਾਲ ਕੈਟਰੀਨਾ ਕੈਫ, ਸੁਨੀਲ ਗ੍ਰੋਵਰ, ਦਿਸ਼ਾ ਨਾਲ ਕਈ ਸਟਾਰਸ ਨਜ਼ਰ ਆਉਣਗੇ। ਸਲਮਾਨ ਦੇ ਫੈਨਸ ਕਾਫੀ ਜ਼ਿਆਦਾ ਹਨ। ਜੇਕਰ ਉਨ੍ਹਾਂ ਨੇ ਫ਼ਿਲਮ ਨੂੰ ਪਹਿਲਾਂ ਹੀ ਪਸੰਦ ਕਰ ਲਿਆ ਤਾਂ ਫ਼ਿਲਮ ਲਈ ਹਿੱਟ ਹੋਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ। ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਹਾਲੀਵੁੱਡ ਫ਼ਿਲਮ ਐਕਸਮੈਨ ਸੀਰੀਜ਼ ਦੀ ਤਾਂ ਇਸ ਸੀਰੀਜ਼ ਦੇ ਫੈਨਸ ਵੀ ਦੁਨੀਆ ਨਾਲ ਇੰਡੀਆ ‘ਚ ਵੀ ਘੱਟ ਨਹੀਂ ਹਨ। ਇਸ ਬਾਰ ਫ਼ਿਲਮ ‘ਚ ਪੁਲਾੜ ਤੇ ਸੁਪਰਪਾਵਰਸ ਨਾਲ ਆਮ ਵਿਗਿਆਨੀਆਂ ਦੀ ਲੜਾਈ ਹੈ। ਬੀਤੇ ਕੁਝ ਸਮੇਂ ਤੋਂ ਦੇਸ਼ ‘ਚ ਹਾਲੀਵੁੱਡ ਫ਼ਿਲਮਾਂ ਦਾ ਕ੍ਰੇਜ਼ ਲੋਕਾਂ ‘ਚ ਵਧਿਆ ਹੀ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਅਵੈਂਜਰਸ’ ਹੈ ਜਿਸ ਨੇ ਹੁਣ ਤਕ 350 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫ਼ਿਲਮ ਅਜੇ ਵੀ ਔਡੀਅੰਸ ਦੀ ਪਸੰਦ ਬਣੀ ਹੋਈ ਹੈ।