ਨਵੀਂ ਦਿੱਲੀ: ਵਨਪਲੱਸ 7 ਤੇ ਵਨਪਲੱਸ 7 ਪ੍ਰੋ ਦੇ ਲੌਂਚ ਦੇ ਨਾਲ ਕੰਪਨੀ ਨੇ ਨਵਾਂ ਬੁਲੇਟ ਵਾਇਅਰਲੈੱਸ 2 ਈਅਰਫੋਨਸ ਲੌਂਚ ਕੀਤਾ ਹੈ। ਨਵੇਂ ਵਾਇਅਰਲੈੱਸ ਡਿਵਾਇਸ ਓਰੀਜਨਲ ਬੁਲੇਟ ਵਾਈਅਰਲੈੱਸ ਦਾ ਅਗਲਾ ਵਰਜ਼ਨ ਹੈ ਜਿਸ ਨੂੰ ਵਨਪਲੱਸ 6 ਦੇ ਨਾਲ ਲੌਂਚ ਕੀਤਾ ਗਿਆ ਸੀ। ਇਸ ਨੂੰ ਜਲਦੀ ਭਾਰਤ ‘ਚ ਸੇਲ ਲਈ ਉਪਲੱਬਧ ਕੀਤਾ ਜਾਵੇਗਾ।


ਬ੍ਰੈਂਡ ਨਿਊ ਬੁਲੇਟ ਵਾਇਅਰਲੈੱਸ ਈਅਰਫੋਨ ਦੀ ਕੀਮਤ ਐਮੇਜੌਨ ਤੇ ਕੰਪਨੀ ਦੀ ਵੈੱਬਸਾਈਟ ‘ਤੇ 5,990 ਰੁਪਏ ਰੱਖੀ ਗਈ ਹੈ। ਇਸ ‘ਚ ਅਪਗ੍ਰੈਡ ਟ੍ਰਿਪਲ ਸਟ੍ਰਕਚਰ ਹੈ। ਈਅਰਫੋਨ ‘ਚ ਡਿਊਲ ਮੂਵਿੰਗ ਆਈਰਨ ਪਲੇਟਸ ਹਨ ਜੋ ਤੁਹਾਨੂੰ ਕ੍ਰਿਸਪ ਸਾਉਂਡ ਤੇ ਬੈਲੇਂਸ ਟ੍ਰੈਬਲ ਤੇ ਬੇਸ ਦਿੰਦੇ ਹਨ। ਈਅਰਫੋਨ ‘ਚ aptX HD ਕੋਡੇਕ ਵੀ ਦਿੱਤਾ ਗਿਆ ਹੈ ਜੋ ਤੁਹਾਨੂੰ ਹਾਈ ਰੇਜੋਲੂਸ਼ਨ ਆਡੀਓ ਦਿੰਦਾ ਹੈ।


ਜੇਕਰ ਇਸ ਦੇ ਡਿਜ਼ਾਇਨ ਦੀ ਗੱਲ ਕਰੀਤੇ ਤਾਂ ਇਹ ਪਿਛਲੇ ਈਅਰਫੋਨ ਦੇ ਮੁਕਾਬਲੇ ਕਾਫੀ ਵਧੀਆ ਹੈ। ਇਹ ਮੈਗਨੈਟਿਕ ਕੰਟ੍ਰੋਲ ਫੀਚਰ ਨਾਲ ਆਉਂਦਾ ਹੈ ਜਿਸ ਨੂੰ ਤੁਸੀਂ ਪੌਜ਼ ਤੇ ਪਲੇਬੈਕ ਸਿਰਫ ਸਿੰਗਲ ਟੱਚ ਨਾਲ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਸ ਨੂੰ ਸਿਰਫ 10 ਮਿੰਟ ਦੇ ਲਈ ਇਸ ਨੂੰ ਚਾਰਜ ਕਰਨਾ ਹੈ ਜਿਸ ਤੋਂ ਬਾਅਦ ਡਿਵਾਇਸ 10 ਘੰਟੇ ਦਾ ਬੈਕਅੱਪ ਦਵੇਗਾ। ਨਾਲ ਹੀ ਇਸ ‘ਚ ਕਵਿਕ ਫੀਚਰ ਦਿੱਤਾ ਗਿਆ ਹੈ ਜੋ ਫੋਨ ਨੂੰ ਡਿਵਾਇਸ ਨਾਲ ਜਲਦੀ ਕਨੈਕਟ ਕਰੇਗਾ।