ਅਲੀ ਅੱਬਾਸ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ ਕਿ ਉਹ ਅਪ੍ਰੈਲ ਦੇ ਆਖਰੀ ਹਫਤੇ ‘ਚ ਯਾਨੀ 24 ਅਪਰੈਲ ਨੂੰ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਕਰ ਰਹੇ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਫ਼ਿਲਮ ਦਾ ਟ੍ਰੇਲਰ 3 ਮਿੰਟ 12 ਸੈਕਿੰਡ ਦਾ ਹੋਵੇਗਾ ਜਿਸ ਨੂੰ ਇੱਕ ਗ੍ਰੈਂਡ ਇਵੈਂਟ ਦੌਰਾਨ ਲੌਂਚ ਕੀਤਾ ਜਾਵੇਗਾ।
ਇਸ ‘ਚ ਸਲਮਾਨ ਦੇ 6 ਵੱਖ-ਵੱਖ ਰੂਪ ਦੇਖਣ ਨੂੰ ਮਿਲਣਗੇ। ਸਲਮਾਨ ਦੀ ‘ਭਾਰਤ’ ਕੋਰੀਅਨ ਫ਼ਿਲਮ ‘ਓਥ ਟੂ ਮਾਈ ਫਾਦਰ’ ਓਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਤੱਬੂ, ਨੌਰਾ ਫਤੇਹੀ, ਦਿਸ਼ਾ ਪਟਾਨੀ, ਜੈਕੀ ਸ਼ਰੌਫ ਤੇ ਸੁਨੀਲ ਗ੍ਰੋਵਰ ਨਜ਼ਰ ਆਉਣਗੇ।