ਹਾਲ ਹੀ 'ਚ ਉਸ ਦਾ ਇੱਕ ਟਿਕਟੌਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਭਾਰਤੀ ਘਰ 'ਚ ਪੋਚਾ ਮਾਰਦੀ ਨਜ਼ਰ ਆ ਰਹੀ ਹੈ। ਪੋਚਾ ਮਾਰਨ ਨਾਲ ਭਾਰਤੀ ਦੀ ਹਾਲਤ ਵਿਗੜ ਗਈ ਹੈ। ਵੀਡੀਓ ‘ਚ ਉਹ ਕਹਿ ਰਹੀ ਹੈ, "ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਘਰ ਛੋਟਾ ਹੈ, ਤਾਂ ਪੂਰੇ ਘਰ ‘ਚ ਇੱਕ ਵਾਰ ਪੋਚਾ ਲਾਉਣ ਦੀ ਕੋਸ਼ਿਸ਼ ਕਰੋ।"
ਵੀਡੀਓ ‘ਚ ਭਾਰਤੀ ਸਿੰਘ ਅੱਗੇ ਕਹਿ ਰਹੀ ਹੈ, "ਪਿੰਡ ਜਿੰਨਾ ਨਜ਼ਰ ਆਉਣ ਲੱਗੇਗਾ।" ਵੀਡੀਓ ਸ਼ੇਅਰ ਕਰਦਿਆਂ ਭਾਰਤੀ ਨੇ ਅੱਗੇ ਲਿਖਿਆ, "ਕੁਝ ਦਿਨ ਪਹਿਲਾਂ ਉਹ ਹਰਸ਼ ਨਾਲ ਗੱਲ ਕਰ ਰਹੀ ਸੀ ਕਿ ਘਰ ਛੋਟਾ ਹੈ, ਵੱਡਾ ਮਕਾਨ ਲੈਣਾ ਪਏਗਾ। ਹੁਣ ਮੈਂ ਨਹੀਂ ਕਹਾਂਗੀ, ਸੱਚੀ ਦੋਸਤੋ ਜਦੋਂ ਤੁਸੀਂ ਕੰਮ ਕਰਦੇ ਹੋ, ਤਾਂ ਪਤਾ ਲੱਗਦਾ ਹੈ।" ਲੋਕ ਭਾਰਤੀ ਸਿੰਘ ਦੀ ਇਸ ਵੀਡੀਓ 'ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਦੇ ਰਹੇ ਹਨ।