ਨਵੀਂ ਦਿੱਲੀ: ਕਾਮੇਡੀ ਕੁਈਨ ਭਾਰਤੀ ਸਿੰਘ ਟੀਵੀ ਦੇ ਨਾਲ-ਨਾਲ ਹੁਣ ਸੋਸ਼ਲ ਮੀਡੀਆ 'ਤੇ ਵੀ ਧਮਾਲ ਮਚਾ ਰਹੀ ਹੈ। ਭਾਰਤੀ ਅਕਸਰ ਆਪਣੇ ਫੈਨਸ ਲਈ ਸੋਸ਼ਲ ਮੀਡੀਆ 'ਤੇ ਫਨੀ ਵੀਡੀਓ ਸ਼ੇਅਰ ਕਰਦੀ ਹੈ। ਹਾਲ ਹੀ 'ਚ ਭਾਰਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਭਾਰਤੀ ਸੁੱਤੇ ਹੋਏ ਪਤੀ ਹਰਸ਼ ਲਿੰਬਾਚੀਆ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ਦੇ ਬੈਕਗ੍ਰਾਉਂਡ 'ਚ 'ਗਦਰ' ਫਿਲਮ ਦਾ ਸੁਪਰਹਿੱਟ ਗਾਣਾ 'ਘਰ ਆਜਾ ਪਰਦੇਸੀ' ਵੱਜ ਰਿਹਾ ਹੈ। ਜਦ ਭਾਰਤੀ ਆਪਣੇ ਸੁੱਤੇ ਹੋਏ ਪਤੀ ਨਾਲ ਰੋਮਾਂਸ ਕਰ ਰਹੀ ਹੁੰਦੀ ਹੈ ਤਾਂ ਅਚਾਨਕ ਹਰਸ਼ ਜਾਗ ਜਾਂਦੇ ਹਨ ਤੇ ਫਿਰ ਦੋਵੇਂ ਮਿਲ ਕੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ। ਭਾਰਤੀ ਤੇ ਹਰਸ਼ ਦੇ ਇਸ ਫਨੀ ਵੀਡਿਓ ਨੂੰ ਫੈਨਸ ਬੇਹੱਦ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੇ ਫੈਂਸ ਦੇ ਨਾਲ-ਨਾਲ ਸਿਲੈਬ੍ਰਿਟੀਜ਼ ਵੀ ਖੂਬ ਕਮੈਂਟ ਕਰ ਰਹੇ ਹਨ। ਵੀਡੀਓ ਦੇ ਕੈਪਸ਼ਨ 'ਚ ਭਾਰਤੀ ਨੇ ਲਿਖਿਆ, "ਪਿਆਰ ਕਰਤੇ-ਕਰਤੇ ਦੇਖੋ ਕਿਆ ਹੋ ਗਿਆ."


ਦਸ ਦਈਏ ਕਿ ਅੱਜ ਕੱਲ ਭਾਰਤੀ 'ਦ ਕਪਿਲ ਸ਼ਰਮਾ ਸ਼ੋਅ' 'ਚ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਖੂਬ ਹਸਾ ਰਹੀ ਹੈ। ਇਸ ਸ਼ੋਅ 'ਚ ਭਾਰਤੀ ਕਦੇ ਕੰਮੋ ਭੂਆ ਬਣ ਕੇ ਤੇ ਕਦੇ ਭਾਬੀ ਬਣ ਲੋਕਾਂ ਦਾ ਕਾਫ਼ੀ ਮਨੋਰੰਜਨ ਕਰ ਰਹੀ ਹੈ।