ਚੰਡੀਗੜ੍ਹ: ਟੀਵੀ ਅਦਾਕਾਰਾ ਅਤੇ ਬਿੱਗ ਬੌਸ 14 ਦੀ ਜੇਤੂ ਰੂਬੀਨਾ ਦਿਲੈਕ ਹਾਲ ਹੀ ਵਿੱਚ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ।ਫਿਲਹਾਲ ਉਹ ਆਪਣੇ ਸ਼ਿਮਲਾ ਵਾਲੇ ਘਰ ਵਿੱਚ ਕੁਆਰੰਟੀਨ ਹੈ, ਇਹ ਜਾਣਕਾਰੀ ਸਭ ਨਾਲ ਰੂਬੀਨਾ ਦੇ ਪਤੀ ਅਤੇ ਅਦਾਕਾਰ ਅਭਿਨਵ ਸ਼ੁਕਲਾ ਨੇ ਸਾਂਝੀ ਕੀਤੀ ਹੈ।


ਅਭਿਨਵ ਸ਼ੁਕਲਾ ਹਾਲ ਹੀ ਵਿੱਚ ਪੰਜਾਬ ਤੋਂ ਮੁੰਬਈ ਪਹੁੰਚੇ ਹਨ ਅਤੇ ਇੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਰੂਬੀਨਾ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਈ ਹੈ।ਇੱਕ ਇੰਟਰਵਿਊ ਦੌਰਾਨ ਅਭਿਨਵ ਸ਼ੁਕਲਾ ਨੇ ਕਿਹਾ ਕਿ, "ਰੂਬੀਨਾ ਇਸ ਸਮੇਂ ਸ਼ਿਮਲਾ ਵਿੱਚ ਹੈ ਅਤੇ ਠੀਕ ਹੈ, ਪਰ ਮੈਂ ਉਥੇ ਜਾ ਕੇ ਵੀ ਰੂਬੀਨਾ ਨੂੰ ਨਹੀਂ ਮਿਲ ਸਕਦਾ, ਇਸ ਲਈ ਮੇਰਾ ਉਥੇ ਜਾਣ ਦਾ ਕੋਈ ਮਤਲਬ ਨਹੀਂ ਹੈ।"


ਅਭਿਨਵ ਨੇ ਅੱਗੇ ਕਿਹਾ ਕਿ, "ਸਾਨੂੰ ਇਸ ਸਮੇਂ ਘਬਰਾਉਣਾ ਨਹੀਂ ਚਾਹੀਦਾ, ਪਰ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਸਭ ਕੁਝ ਕਿਵੇਂ ਸੰਭਾਲਿਆ ਜਾਵੇ ਤਾਂ ਕਿ ਕੋਈ ਵੀ ਮੁਸੀਬਤ ਵਿੱਚ ਨਾ ਪਵੇ।ਇਸ ਲਈ ਸਾਨੂੰ ਹਿੰਮਤ ਨਾਲ ਕੰਮ ਕਰਨਾ ਪਏਗਾ।"


ਉਨ੍ਹਾਂ ਕਿਹਾ ਕਿ, "ਰੂਬੀਨਾ ਵੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰ ਰਹੀ ਹੈ।ਮੈਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ।"


ਇਸ ਤੋਂ ਪਹਿਲਾਂ ਰੂਬੀਨਾ ਨੇ ਵੀ ਕਿਹਾ ਸੀ ਕਿ, ਉਹ ਪੌਜੇਟਿਵ ਹੋ ਗਈ ਹੈ, ਅਤੇ ਉਹ ਖੁਸ਼ ਹੈ ਕਿ ਹੁਣ ਉਹ ਇੱਕ ਮਹੀਨੇ ਬਾਅਦ ਆਪਣਾ ਪਲਾਜ਼ਮਾ ਡੋਨੇਟ ਕਰ ਸਕਦੀ ਹੈ।ਇਸਦੇ ਨਾਲ ਇਹ ਵੀ ਕਿਹਾ ਸੀ ਕਿ ਪਿਛਲੇ , 5-7 ਦਿਨਾਂ ਵਿੱਚ, ਜੋ ਵੀ ਲੋਕ ਉਸਦੇ ਸੰਪਰਕ ਵਿੱਚ ਆਏ ਹਨ ਉਹ ਵੀ ਆਪਣਾ ਟੈਸਟ ਕਰਵਾ ਲੈਣ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ