ਨਵੀਂ ਦਿੱਲੀ: ਮਸ਼ਹੂਰ OTT ਪਲੇਟਫਾਰਮ ਨੈੱਟਫਲਿਕਸ (Netflix) ਦੀ ਸਭ ਤੋਂ ਚਰਚਿਤ ਵੈੱਬ ਸੀਰੀਜ਼ ਦਿੱਲੀ ਕ੍ਰਾਈਮ ਸੀਜ਼ਨ 2 ਲੰਬੇ ਸਮੇਂ ਤੋਂ ਸੁਰਖੀਆਂ 'ਚ ਹੈ। ਸੀਰੀਜ਼ ਦੇ ਪ੍ਰਸ਼ੰਸਕ ਵੀ ਇਸ ਦੇ ਆਉਣ ਵਾਲੇ ਨਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਦਿੱਲੀ ਕ੍ਰਾਈਮ 2 ਨੂੰ ਲੈ ਕੇ ਵੱਡੀ ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਨੈੱਟਫਲਿਕਸ ਨੂੰ ਦਿੱਲੀ ਕ੍ਰਾਈਮ 2 ਦੇ ਕੁਝ ਸੀਨਜ਼ ਬਾਰੇ ਯਕੀਨ ਨਹੀਂ ਸੀ, ਜਿਸ ਕਾਰਨ ਇਸ ਵੈੱਬ ਸੀਰੀਜ਼ ਦੇ ਉਨ੍ਹਾਂ ਸੀਨਾਂ ਨੂੰ ਦੁਬਾਰਾ ਸ਼ੂਟ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਨੈੱਟਫਲਿਕਸ ਨੇ ਦਿੱਲੀ ਕ੍ਰਾਈਮ ਸੀਜ਼ਨ 2 ਦੇ ਕੁਝ ਸੀਨਜ਼ ਨੂੰ ਦੁਬਾਰਾ ਸ਼ੂਟ ਕਰਨ ਦੇ ਆਰਡਰ ਵੀ ਦਿੱਤੇ ਹਨ।ਇਸ ਤੋਂ ਪਹਿਲਾਂ, ਦਿੱਲੀ ਕ੍ਰਾਈਮ 2 ਦੇ ਦੇਰੀ ਦਾ ਕਾਰਨ ਕੋਵਿਡ -19 ਕਾਰਨ ਲੌਕਡਾਊਨ ਸੀ। ਇਸ ਦੌਰਾਨ ਦਿੱਲੀ ਕ੍ਰਾਈਮ ਵੈੱਬ ਸੀਰੀਜ਼ ਦੇ ਅਭਿਨੇਤਾ ਰਾਜੇਸ਼ ਤੈਲੰਗ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਲੀ 'ਚ ਘੁੰਮਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।ਇਸ ਕਾਰਨ ਦਿੱਲੀ ਕ੍ਰਾਈਮ ਸੀਜ਼ਨ 2 ਜਲਦ ਹੀ ਆਨ ਏਅਰ ਹੋਣ ਦੀ ਚਰਚਾ ਵੀ ਪ੍ਰਸ਼ੰਸਕਾਂ 'ਚ ਤੇਜ਼ ਹੋ ਗਈ ਹੈ।
ਵੈੱਬ ਸੀਰੀਜ਼ 'Delhi Crime' ਦੇ ਦੂਜੇ ਸੀਜ਼ਨ ਨੂੰ ਲੈ ਕੇ ਸਾਹਮਣੇ ਆਈ ਵੱਡੀ ਖ਼ਬਰ!
abp sanjha | 25 May 2022 08:52 AM (IST)
ਦਿੱਲੀ ਕ੍ਰਾਈਮ 2 ਨੂੰ ਲੈ ਕੇ ਵੱਡੀ ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਨੈੱਟਫਲਿਕਸ ਨੂੰ ਦਿੱਲੀ ਕ੍ਰਾਈਮ 2 ਦੇ ਕੁਝ ਸੀਨਜ਼ ਬਾਰੇ ਯਕੀਨ ਨਹੀਂ ਸੀ, ਜਿਸ ਕਾਰਨ ਇਸ ਵੈੱਬ ਸੀਰੀਜ਼ ਦੇ ਉਨ੍ਹਾਂ ਸੀਨਾਂ ਨੂੰ ਦੁਬਾਰਾ ਸ਼ੂਟ ਕੀਤਾ ਜਾ ਰਿਹਾ ਹੈ।
Delhi Crime
Published at: 25 May 2022 08:52 AM (IST)