Ice Cold Shower: ਤੇਜ਼ ਗਰਮੀ 'ਚੋਂ ਤੁਰੰਤ ਏਸੀ 'ਚ ਆਉਣ ਨਾਲ ਤੁਹਾਡੇ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ ਤੇ ਧੁੱਪ ਤੋਂ ਆ ਕੇ ਤੁਰੰਤ ਨਹਾਉਣ 'ਤੇ ਤੁਹਾਨੂੰ ਜ਼ੁਕਾਮ ਹੋ ਸਕਦਾ ਹੈ। ਇਸ ਲਈ ਇੱਥੇ ਬਰਫ ਵਾਲੇ ਪਾਣੀ ਨੂੰ ਲੈ ਕੇ ਜੋ ਵੀ ਫਾਇਦੇ ਦੱਸੇ ਜਾ ਰਹੇ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਤੁਸੀਂ ਨਹਾਉਣ ਤੋਂ ਪਹਿਲਾਂ ਆਪਣੇ ਸਰੀਰ ਦਾ ਤਾਪਮਾਨ ਆਮ ਹੋ ਜਾਣ ਦਿਓ। ਇਸ ਲਈ ਪਹਿਲਾਂ ਪੱਖੇ ਦੀ ਵਰਤੋਂ ਕਰੋ, ਫਿਰ ਏਸੀ 'ਚ ਬੈਠੋ। ਇਸ ਨਾਲ ਸਰੀਰ ਦਾ ਤਾਪਮਾਨ ਹੌਲੀ-ਹੌਲੀ ਡਾਊਨ ਹੁੰਦਾ ਹੈ।



ਇਸ ਲਈ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ 



1. ਊਰਜਾ ਵਧ ਜਾਂਦੀ ਹੈ
ਗਰਮੀ ਦੇ ਮੌਸਮ 'ਚ ਸਰੀਰਕ ਊਰਜਾ ਦੀ ਕਮੀ ਜ਼ਿਆਦਾਤਰ ਲੋਕ ਮਹਿਸੂਸ ਕਰਦੇ ਹਨ। ਜਦੋਂ ਤੁਸੀਂ ਬਰਫ਼ ਦੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਸਰੀਰ 'ਚ ਤੁਰੰਤ ਤਾਜ਼ਗੀ ਆਉਂਦੀ ਹੈ।

2. ਮਾਨਸਿਕ ਤਣਾਅ ਦੀ ਛੁੱਟੀ
ਦਫਤਰ 'ਚ ਬਹੁਤ ਜ਼ਿਆਦਾ ਤਣਾਅ ਚੱਲ ਰਿਹਾ ਹੈ ਜਾਂ ਕੰਮ ਦਾ ਬੋਝ ਤੁਹਾਨੂੰ ਉਦਾਸ ਕਰ ਰਿਹਾ ਹੈ, ਹਰ ਤਰ੍ਹਾਂ ਦੇ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਦਾ ਆਸਾਨ ਤਰੀਕਾ ਹੈ ਪਾਣੀ ਦੀ ਬਾਲਟੀ ਵਿੱਚ ਬਰਫ਼ ਦੀਆਂ ਦੋ ਟਰੇਆਂ ਪਾ ਕੇ ਇਸ ਪਾਣੀ ਨਾਲ ਨਹਾਓ। ਠੰਢਾ ਸ਼ਾਵਰ ਤੁਹਾਨੂੰ ਤਣਾਅ ਮੁਕਤ ਬਣਾਉਣ ਦਾ ਕੰਮ ਕਰਦਾ ਹੈ।

3. ਭੁੱਖ ਵਧਾਉਂਦਾ ਹੈ
ਗਰਮੀਆਂ 'ਚ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ। ਬਲਕਿ ਇੱਛਾ ਹੁੰਦੀ ਹੈ ਕਿ ਬਸ ਕੁਝ ਠੰਢਾ ਤੇ ਮਿੱਠਾ ਪੀਤਾ ਜਾਵੇ। ਹਾਲਾਂਕਿ ਭੋਜਨ ਸਰੀਰ ਲਈ ਪੋਸ਼ਣ ਤੇ ਤਾਕਤ ਲਈ ਵੀ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਬਰਫ਼ ਦਾ ਠੰਢਾ ਸ਼ਾਵਰ ਲੈਂਦੇ ਹੋ ਤਾਂ ਤੁਹਾਡੀ ਭੁੱਖ ਕੁਦਰਤੀ ਤੌਰ 'ਤੇ ਵਧ ਜਾਂਦੀ ਹੈ।

4. ਗਲੋ ਵਧਾਉਂਦਾ ਹੈ
ਕੋਲਡ ਸ਼ਾਵਰ ਚਮੜੀ ਦੇ ਪੋਰਸ ਨੂੰ ਟਾਈਟ ਰੱਖਣ ਤੇ ਚਮੜੀ ਨੂੰ ਕਸਾਵਟ ਲਿਆਉਣ ਲਈ ਮਦਦ ਕਰਦਾ ਹੈ। ਗਰਮੀ ਕਾਰਨ ਪਸੀਨੇ ਰਾਹੀਂ ਸਰੀਰ 'ਚੋਂ ਬਹੁਤ ਸਾਰਾ ਪਾਣੀ ਤੇ ਸਾਲਟ ਨਿਕਲ ਜਾਂਦਾ ਹੈ। ਅਜਿਹੀ ਸਥਿਤੀ 'ਚ ਠੰਢੇ ਪਾਣੀ ਦਾ ਇਸ਼ਨਾਨ ਚਮੜੀ ਨੂੰ ਜਲਦੀ ਆਰਾਮ ਕਰਨ ਤੇ ਝੁਰੜੀਆਂ ਤੋਂ ਮੁਕਤ ਰਹਿਣ 'ਚ ਮਦਦ ਕਰਦਾ ਹੈ।

5.  ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ
ਕੀ ਤੁਹਾਨੂੰ ਸਰਦੀ ਦੇ ਮੌਸਮ 'ਚ ਹਲਕੀ ਜਿਹੀ ਠੰਢ ਵਧਣ ਨਾਲ ਜ਼ੁਕਾਮ ਹੋ ਜਾਂਦਾ ਹੈ। ਜੇਕਰ ਹਾਂ ਤਾਂ ਗਰਮੀ ਦੇ ਮੌਸਮ 'ਚ ਰਹਿ-ਰਹਿ ਕੇ ਠੰਢੇ ਪਾਣੀ ਨਾਲ ਨਹਾਉਣ ਦਾ ਆਈਡੀਆ ਤੁਹਾਡੇ ਸਰੀਰ ਦੀ ਠੰਢ ਨਾਲ ਲੜਣ ਦੀ ਸਮੱਰਥਾ 'ਚ ਵਾਧਾ ਕਰੇਗਾ। ਕਿਉਂਕਿ ਤੁਹਾਡੇ ਸਰੀਰ ਦੀ ਟੇਂਪ੍ਰੇਚਰ ਮੇਂਟੇਨ ਕਰਨ ਦੀ ਆਦਤ ਹੋ ਜਾਵੇਗੀ ਤੇ ਸਰਦੀ ਦੇ ਮੌਸਮ 'ਚ ਵਾਰ-ਵਾਰ ਕੋਲਡ ਤੁਹਾਨੂੰ ਤੰਗ ਨਹੀਂ ਕਰੇਗਾ।


 

Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।