ਉਮੰਗ ਨੇ ਇੱਕ ਇੰਟਰਵਿਊ ‘ਚ ਕਿਹਾ, “ਅਸੀਂ ਜਿੰਨਾ ਘੱਟ ਹੋ ਸਕੇ, ਓਨਾ ਘੱਟ ਪਲਾਸਟਿਕ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਨ ਨਾਲ ਪ੍ਰਦੂਸ਼ਣ ਘੱਟ ਹੋਵੇਗਾ। ਅਸੀਂ ਫਾਈਬਰ ਤੇ ਵੱਖ-ਵੱਖ ਤਰ੍ਹਾਂ ਦੇ ਪਲਾਸਟਰ ਆਫ਼ ਪੈਰਿਸ ਦਾ ਇਸਤੇਮਾਲ ਕੀਤਾ ਹੈ।” ਉਨ੍ਹਾਂ ਕਿਹਾ, “ਪਲਾਸਟਿਕ ਤੇ ਥਰਮੋਕੋਲ ਆਸਾਨੀ ਨਾਲ ਮਿਲਣ, ਹਲਕੇ ਤੇ ਸਸਤੇ ਹਨ ਪਰ ਭਾਰਤੀ ਨਾਗਰਿਕ ਦੇ ਤੌਰ ‘ਤੇ ਅਸੀਂ ਵਿਆਪਕ ਤੌਰ ‘ਤੇ ਸੋਚਣਾ ਸੀ। ਅਸੀਂ ਪੀਓਪੀ ਤੇ ਫਾਈਬਰ ਦਾ ਇਸਤੇਮਾਲ ਕੀਤਾ ਹੈ ਜੋ ਲੰਬਾ ਚੱਲਦਾ ਹੈ।”
ਇਸ ਤਰ੍ਹਾਂ ਸ਼ੋਅ ਦੇ ਨਿਰਮਾਤਾ ‘ਐਂਡੇਮੋਲ ਸ਼ਾਈਨ ਇੰਡੀਆ’ ਨੇ ਕਿਹਾ ਕਿ ਅਜਿਹਾ ਕਰ ਸਾਡੀ ਸੋਚ ਕੁਦਰਤ ਪ੍ਰਤੀ ਜ਼ਿੰਮੇਵਾਰ ਬਣਨ ਦੀ ਸੀ। ਕੱਲਰਸ ਟੀਵੀ ‘ਤੇ ਸ਼ੋਅ ਦੇ ਕਈ ਪ੍ਰੋਮੋ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ‘ਚ ਸਲਮਾਨ ਸ਼ੋਅ ਬਾਰੇ ਦਿਲਚਸਪ ਗੱਲਾਂ ਦੱਸਦੇ ਨਜ਼ਰ ਆ ਰਹੇ ਹਨ।
ਸਲਮਾਨ ਸ਼ੋਅ ਦੇ 10 ਸੀਜ਼ਨ ਹੋਸਟ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸ਼ੋਅ 29 ਸਤੰਬਰ ਤੋਂ ਆਨ-ਏਅਰ ਹੋ ਰਿਹਾ ਹੈ। ਇਸ ‘ਚ ਰਾਜਪਾਲ ਯਾਦਵ, ਚੰਕੀ ਪਾਂਡੇ, ਦੇਵੋਲੀਕਾ ਬੈਨਰਜੀ, ਵਰੀਨਾ ਹੁਸੈਨਾ, ਰਾਕੇਸ਼ ਵਸ਼ਿਸਠ, ਅਮਕਿਤਾ ਲੋਖੰਡੇ, ਬਾਕਸਰ ਵਿਜੇਂਦਰ ਸਿੰਘ, ਮੇਘਨਾ ਮਲਿਕ, ਰਾਜੀਵ ਖੰਡੇਲਵਾਲ ਤੇ ਮਿਥੁਨ ਚਕਰਵਰਤੀ ਦੇ ਬੇਟੇ ਮਹਾਲਕਸ਼ ਚੱਕਰਵਰਤੀ ਜਿਹੇ ਕਈ ਕੰਟੈਸਟੈਂਟ ਨਜ਼ਰ ਆ ਸਕਦੇ ਹਨ।