ਜੋਧਪੁਰ: ਨਾਬਾਲਗ ਵਿਦਿਆਰਥਣ ਦੇ ਜਿਣਸੀ ਸੋਸ਼ਣ ਮਾਮਲੇ ‘ਚ ਅੰਤਮ ਸਾਹ ਤਕ ਜੇਲ੍ਹ ਦੀ ਸਜ਼ਾ ਭੁਗਤ ਰਹੇ ਆਸਾਰਾਮ ਦੀ ਜੋਧਪੁਰ ਜੇਲ੍ਹ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਸੋਮਵਾਰ ਨੂੰ ਖ਼ਤਮ ਹੋ ਗਈ। ਰਾਜਸਥਾਨ ਹਾਈਕੋਰਟ ਨੇ ਸਜ਼ਾ ਮੁਲਤਵੀ ਕਰਨ ਦੀ ਆਸਾਰਾਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਸਜ਼ਾ ਖਿਲਾਫ ਦਾਇਰ ਇੱਕ ਹੋਰ ਪਟੀਸ਼ਨ ਦੀ ਪਹਿਲ ਦੇ ਆਧਾਰ ‘ਤੇ ਸੁਣਵਾਈ ਬਾਰੇ ਆਸਾਰਾਮ ਦੀ ਅਪੀਲ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ। ਅਦਾਲਤ ਨੇ ਇਸ ਦੀ ਸੁਣਵਾਈ ਜਨਵਰੀ ਦੇ ਦੂਜੇ ਹਫਤੇ ਤੈਅ ਕੀਤੀ ਹੈ।
ਆਸਾਰਾਮ ਦੀ ਸਜ਼ਾ ਮੁਲਤਵੀ ਦੀ ਅਪੀਲ ‘ਤੇ ਅੱਜ ਉਸ ਵੱਲੋਂ ਮੁੰਬਈ ਦਾ ਵਕੀਲ ਐਸ ਗੁਪਤੇ ਪੇਸ਼ ਹੋਇਆ। ਜੱਜ ਸੰਦੀਪ ਮਹਿਤਾ ਤੇ ਜੱਜ ਵੀਕੇ ਮਾਥੁਰ ਦੀ ਬੈਂਚ ‘ਚ ਉਨ੍ਹਾਂ ਨੇ ਪੀੜਤਾ ਦੀ ਉਮਰ ‘ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਉਸ ਨੂੰ ਬਾਲਗ ਦੱਸਣ ਦੀ ਕੋਸ਼ਿਸ਼ ਕੀਤੀ। ਆਪਣੀ ਅਪੀਲ ‘ਚ ਗੁਪਤੇ ਨੇ ਸੁਪਰੀਮ ਕੋਰਟ ਨੇ ਕਈ ਫੈਸਲਿਆਂ ਨੂੰ ਪੇਸ਼ ਕੀਤਾ ਪਰ ਬੈਂਚ ਨੇ ਉਨ੍ਹਾਂ ਦੀਆਂ ਦਲੀਲਾਂ ‘ਤੇ ਅਸਹਿਮਤੀ ਜਤਾਉਂਦੇ ਹੋਏ ਪੀੜਤਾ ਦੀ ਸਕੂਲ ਰਿਕਾਰਡ ‘ਚ ਦਰਜ ਉਮਰ ਸਹੀ ਮੰਨੀ। ਇਸ ਤੋਂ ਬਾਅਦ ਬੈਂਚ ਨੇ ਆਸਾਰਾਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਸੋਮਵਾਰ ਨੂੰ ਆਸਾਰਾਮ ਵੱਲੋਂ ਇੱਕ ਵਾਰ ਫੇਰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਜੋਧਪੁਰ ਜੇਲ੍ਹ ‘ਚ ਛੇ ਸਾਲ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਅਜਿਹੇ ‘ਚ ਉਨ੍ਹਾਂ ਦੀ ਅਰਜ਼ੀ ਨੂੰ ਪਹਿਲ ਦੇ ਆਧਾਰ ‘ਤੇ ਸੁਣਿਆ ਜਾਵੇ। ਇਸ ‘ਤੇ ਹੁਣ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ ਜਨਵਰੀ ਮਹੀਨੇ ਦੇ ਦੂਜੇ ਹਫਤੇ ‘ਚ ਕੀਤੀ ਜਾਵੇਗੀ।
ਜੋਧਪੁਰ ਜੇਲ੍ਹ ‘ਚ ਬੰਦ ਰਹਿਣ ਦੌਰਾਨ ਆਸਾਰਾਮ ਵੱਲੋਂ ਜਮਾਨਤ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿੰਦੀਆਂ ਹਨ। ਉਹ ਛੇ ਵਾਰ ਟ੍ਰਾਈਲ ਕੋਰਟ, ਤਿੰਨ ਵਾਰ ਰਾਜਸਥਾਨ ਹਾਈਕੋਰਟ ਤੇ ਸੁਰਪੀਮ ਕੋਰਟ ਤੋਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ।
ਬਲਾਤਕਾਰੀ ਆਸਾਰਾਮ ਨੂੰ ਅਦਾਲਤ ਦਾ ਇੱਕ ਹੋਰ ਝਟਕਾ
ਏਬੀਪੀ ਸਾਂਝਾ
Updated at:
23 Sep 2019 03:34 PM (IST)
ਨਾਬਾਲਗ ਵਿਦਿਆਰਥਣ ਦੇ ਜਿਣਸੀ ਸੋਸ਼ਣ ਮਾਮਲੇ ‘ਚ ਅੰਤਮ ਸਾਹ ਤਕ ਜੇਲ੍ਹ ਦੀ ਸਜ਼ਾ ਭੁਗਤ ਰਹੇ ਆਸਾਰਾਮ ਦੀ ਜੋਧਪੁਰ ਜੇਲ੍ਹ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਸੋਮਵਾਰ ਨੂੰ ਖ਼ਤਮ ਹੋ ਗਈ। ਰਾਜਸਥਾਨ ਹਾਈਕੋਰਟ ਨੇ ਸਜ਼ਾ ਮੁਲਤਵੀ ਕਰਨ ਦੀ ਆਸਾਰਾਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
- - - - - - - - - Advertisement - - - - - - - - -