ਮੁੰਬਈ: ਬਿੱਗ ਬੌਸ 13 ਦਾ ਹਰ ਐਪੀਸੋਡ ਦਿਨ--ਦਿਨ ਕਾਫੀ ਦਿਲਚਸਪ ਹੁੰਦਾ ਜਾ ਰਿਹਾ ਹੈ। ਅੱਜ ਰਾਤ ਦੇ ਐਪੀਸੋਡ ‘ਚ ਸ਼ੋਅ ‘ਚ ਰਹਿ ਰਹੇ ਕੰਟੈਸਟੈਂਟਸ ਵਿੱਚੋਂ ਕੋਈ ਇੱਕ ਜੇਲ਼੍ਹ ਦੀ ਸਜ਼ਾ ਦਾ ਹੱਕਦਾਰ ਹੋਵੇਗਾ। ਹਾਲ ਹੀ ‘ਚ ਜਾਰੀ ਕੀਤੇ ਗਏ ਪ੍ਰੋਮੋ ‘ਚ ਬਿੱਗ ਬੌਸ ਜੇਲ੍ਹ ਦੀ ਸਜ਼ਾ ਲਈ ਘਰ ਦੇ ਮੈਂਬਰ ਦਾ ਨਾਂ ਨੌਮੀਨੇਟ ਕਰਨ ਦਾ ਐਲਾਨ ਕੀਤਾ ਹੈ।

ਸਾਹਮਣੇ ਆਏ ਟੀਜ਼ਰ ‘ਚ ਪਾਰਸ ਛਾਬੜਾ, ਸਿਧਾਰਥ ਸ਼ੁਕਲਾ ਦਾ ਨਾਂ ਲੈਂਦੇ ਹਨ। ਉਹ ਇਸ ਦਾ ਕਾਰਨ ਦਿੰਦੇ ਹੋਏ ਕਹਿੰਦਾ ਹੈ ਕਿ ਸਿਧਾਰਥ ਲੋਕਾਂ ਨੂੰ ਬਹਿਕਾਉਣ ਦਾ ਕੰਮ ਕਰਦੇ ਹਨ। ਉਧਰ ਸਿਧਾਰਥ ਸਜ਼ਾ ਲਈ ਰਸ਼ਮੀ ਦਾ ਨਾਂ ਲੈਂਦੇ ਹਨ ਤੇ ਕਾਰਨ ਦੱਸਦੇ ਹਨ ਕਿ ਉਹ ਘਰ ‘ਚ ਲੜਾਈ ਕਰਨ ਦਾ ਮੌਕਾ ਲੱਭਦੀ ਰਹਿੰਦੀ ਹੈ।

ਇਸੇ ਦੇ ਨਾਲ ਰਸ਼ਮੀ ਵੀ ਕਾਲ ਕੋਠੜੀ ਦੀ ਸਜ਼ਾ ਲਈ ਸਿਧਾਰਥ ਸ਼ੁਕਲਾ ਦੀ ਚੋਣ ਕਰਦੀ ਹੈ ਤੇ ਕਹਿੰਦੀ ਹੈ ਉਹ ਲੋਕਾਂ ਅੰਦਰ ਉਸ ਦੀ ਗਲਤ ਤਸਵੀਰ ਬਣਾਉਨ ਦਾ ਕੰਮ ਕਰਦੇ ਹਨ। ਇਸ ਨੂੰ ਲੈ ਕੇ ਸਿਧਾਰਥ ਤੇ ਰਸ਼ਮੀ ‘ਚ ਕਾਫੀ ਲੜਾਈ ਵੀ ਹੁੰਦੀ ਹੈ।


ਇਸ ਲੜਾਈ ਦੌਰਾਨ ਹੀ ਸ਼ਹਿਨਾਜ਼ ਉਨਾਂ ਨੂੰ ਪੁੱਛਦੀ ਹੈ ਕਿ ਉਹ ਦੋਵੇਂ ਲੜਦੇ ਕਿਉਂ ਹਨ ਜਿਸ ‘ਤੇ ਰਸ਼ਮੀ ਕਹਿੰਦੀ ਹੈ ਕਿ ਉਸ ਕੋਲ ਸਿਧਾਰਥ ਨੂੰ ਨਾਪਸੰਦ ਕਰਨ ਦੇ ਕਈ ਕਾਰਨ ਹਨ। ਸ਼ਹਿਨਾਜ਼ ਇਸ ਤੋਂ ਬਾਅਦ ਉਸ ਨੂੰ ਪੁੱਛਦੀ ਹੈ ਕਿ ਕੀ ਸਿਧਾਰਥ ਉਸ ਦੇ ਬੁਆਏ ਫਰੈਂਡ ਸੀ?

ਵੇਖਦੇ ਹਾਂ ਕਿ ਹੁਣ ਇਸ ਵਾਰ ਕਾਲ ਕੋਠੜੀ ਦੀ ਸਜਾ ਦਾ ਹੱਕਦਾਰ ਕੌਣ ਬਣਦਾ ਹੈ।