ਮੁਹਾਲੀ: ਪੰਜਾਬੀ ਸਿੰਗਰ ਐਲੀ ਮਾਂਗਟ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਮੁਹਾਲੀ ਕੁਲਦੀਪ ਚਹਿਲ ਹਿਊਮਨ ਰਾਈਟਸ ਕਮਿਸ਼ਨ ਅੱਗੇ ਪੇਸ਼ ਹੋਏ ਜਿੱਥ ਉਨ੍ਹਾਂ ਆਪਣੀ ਰਿਪੋਰਟ ਪੇਸ਼ ਕੀਤੀ। ਕਮਿਸ਼ਨ ਨੇ ਆਪਣੇ ਆਪ ਨੋਟਿਸ ਲਿਆ ਸੀ। ਐਲੀ ਮਾਂਗਟ ਲਗਾਤਾਰ ਪੁਲਿਸ ‘ਤੇ ਕੁੱਟਮਾਰ ਦੇ ਇਲਜ਼ਾਮ ਲਾ ਰਹੇ ਸੀ। ਐਸਐਸਪੀ ਕੁਲਦੀਪ ਚਹਿਲ ਵੱਲੋਂ ਕਮਿਸ਼ਨ ਅੱਗੇ ਰਿਪੋਰਟ ਪੇਸ਼ ਕੀਤੀ ਗਈ ਜਿਸ ਤੋਂ ਕਮਿਸ਼ਨ ਸੰਤੁਸ਼ਟ ਨਜ਼ਰ ਨਹੀਂ ਆਈ।

ਕਮਿਸ਼ਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਆਈਜੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਕਮਿਸ਼ਨ ਆਪਣੀ ਕਾਰਵਾਈ ਤੈਅ ਕਰੇਗਾ। ਹਾਲਾਂਕਿ ਕਮਿਸ਼ਨ ਕੋਲ ਡਿਸਕ੍ਰਿਸ਼ਨ ਪਾਵਰ ਹੁੰਦੀ ਹੈ ਪਰ ਕਮਿਸ਼ਨ ਪੰਜਾਬ ਪੁਲਿਸ ਦੀ ਰਿਪੋਰਟ ‘ਤੇ ਨਿਰਭਰ ਹੁੰਦਾ ਨਜ਼ਰ ਆਇਆ।