ਸਊਦੀ ਅਰਬ ‘ਚ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
ਏਬੀਪੀ ਸਾਂਝਾ | 17 Oct 2019 11:00 AM (IST)
ਸਊਦੀ ਅਰਬ ਦੇ ਪੱਛਮੀ ਇਲਾਕੇ ‘ਚ ਵੀਰਵਾਰ ਤੜਕੇ ਇੱਕ ਭਿਆਨਕ ਸੜਕ ਹਾਦਸੇ ‘ਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਹਨ। ਹਾਦਸੇ ‘ਚ ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।
ਨਵੀਂ ਦਿੱਲੀ: ਸਊਦੀ ਅਰਬ ਦੇ ਪੱਛਮੀ ਇਲਾਕੇ ‘ਚ ਵੀਰਵਾਰ ਤੜਕੇ ਇੱਕ ਭਿਆਨਕ ਸੜਕ ਹਾਦਸੇ ‘ਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਹਨ। ਸਥਾਨਿਕ ਮੀਡੀਆ ਮੁਤਾਬਕ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮਦੀਨਾ ਖੇਤਰ ਦੇ ਅਲ ਅਕਲ ਇਲਾਕੇ ‘ਚ ਇੱਕ ਬੱਸ ਕਈ ਵਾਹਨਾਂ ਨਾਲ ਟਕਰਾਈ ਜਿਸ ਨਾਲ 35 ਲੋਕਾਂ ਦੀ ਜਾਨ ਸਲੇ ਗਈ। ਉਨ੍ਹਾਂ ਨੇ ਦੱਸਿਆ ਕਿ ਬੱਸ ‘ਚ ਸਊਦੀ ਨਾਗਰਿਕਾਂ ਸਣੇ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਮੌਜੂਦ ਸੀ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਦੀਨਾ ਦੀ ਪੁਲਿਸ ਅਧਿਾਕਰੀ ਨੇ ਦੱਸਿਆ ਕਿ ਸਊਦੀ ਅਰਬ ਦੇ ਇਸ ਪੱਛਮੀ ਸ਼ਹਿਰ ‘ਚ ਬੁੱਧਵਾਰ ਨੂੰ ਇਹ ਹਾਦਸਾ ਵਾਪਰਿਆ ਜਿਸ ‘ਚ ਨਿਜੀ ਚਾਰਟਰ ਬੱਸ ਅਤੇ ਇੱਕ ਲੋਡਰ ਦੀ ਟੱਕਰ ਹੋਈ। ਹਾਦਸੇ ‘ਚ ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।