ਇੱਕ ਪਾਸੇ ਬਿੱਗ ਬੌਸ 13 ‘ਚ ਸ਼ਹਿਨਾਜ਼ ਦੀ ਇੰਗਲਿਸ਼ ਕਲਾਸ ਦੂਜੇ ਪਾਸੇ ਨੌਮੀਨੇਸ਼ਨ ਦੀ ਟੈਨਸ਼ਨ, ਵੇਖੋ ਮਜ਼ੇਦਾਰ ਵੀਡੀਓ
ਏਬੀਪੀ ਸਾਂਝਾ | 15 Oct 2019 04:55 PM (IST)
ਰਿਐਲਟੀ ਸ਼ੋਅ ਬਿੱਗ ਬੌਸ 13 ਦਾ ਸੀਜ਼ਨ ਹੁਣ ਤਕ ਕਾਫੀ ਮਜ਼ੇਦਾਰ ਚੱਲ ਰਿਹਾ ਹੈ। ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ ਲੇਟੈਸਟ ਐਪੀਸੋਡ ‘ਚ ਹੋਈ ਤਿਜੋਰੀ ਟਾਸਕ ਨੇ। ਅਸਲ ‘ਚ ਤੀਜੇ ਹਫਤੇ ਹੋਣ ਵਾਲੇ ਐਲੀਮੀਨੇਸ਼ਨ ਲਈ ਤਿਜੋਰੀ ਟਾਸਕ ਰੱਖਿਆ ਗਿਆ ਸੀ।
ਮੁੰਬਈ: ਰਿਐਲਟੀ ਸ਼ੋਅ ਬਿੱਗ ਬੌਸ 13 ਦਾ ਸੀਜ਼ਨ ਹੁਣ ਤਕ ਕਾਫੀ ਮਜ਼ੇਦਾਰ ਚੱਲ ਰਿਹਾ ਹੈ। ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ ਲੇਟੈਸਟ ਐਪੀਸੋਡ ‘ਚ ਹੋਈ ਤਿਜੋਰੀ ਟਾਸਕ ਨੇ। ਅਸਲ ‘ਚ ਤੀਜੇ ਹਫਤੇ ਹੋਣ ਵਾਲੇ ਐਲੀਮੀਨੇਸ਼ਨ ਲਈ ਤਿਜੋਰੀ ਟਾਸਕ ਰੱਖਿਆ ਗਿਆ ਸੀ। ਇਹ ਟਾਸਕ ਕੁੜੀਆਂ ਦੇ ਨੌਮੀਨੇਸ਼ਨ ਲਈ ਸੀ। ਇਸ ਟਾਸਕ ‘ਚ ਜਿਸ ਦੀ ਤਿਜੋਰੀ ‘ਚ ਘੱਟ ਪੈਸਾ ਜਮ੍ਹਾਂ ਹੋਇਆ ਉਹ ਟੀਮ ਹਾਰੀ ਤੇ ਉਸ ਟੀਮ ਦੀਆਂ ਕੁੜੀਆਂ ਸਿੱਧਾ ਨੌਮੀਨੇਸ਼ਨ ‘ਚ ਪਹੁੰਚ ਗਈ। ਅਜਿਹੇ ‘ਚ ਰਸ਼ਮੀ ਦੇਸਾਈ, ਮਾਹਿਰਾ ਸ਼ਰਮਾ ਤੇ ਦੇਵੋਲੀਨਾ ਦੀ ਟੀਮ ਹਾਰ ਗਈ। ਇਸ ਤੋਂ ਬਾਅਦ ਮਾਹਿਰਾ ਤੇ ਰਸ਼ਮੀ ਨੌਮੀਨੇਟ ਹੋ ਗਈਆਂ ਹਨ। ਵੇਖੋ ਵੀਡੀਓ: ਇਸ ਦੇ ਨਾਲ ਹੀ ਦੇਵੋਲੀਨਾ ਬਣ ਗਈ ਹੈ ਘਰ ਦੀ ਕੁਈਨ। ਇਹ ਲਗਾਤਾਰ ਤੀਜਾ ਹਫਤਾ ਹੈ ਜਦੋਂ ਰਸ਼ਮੀ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਈ ਹੈ ਜਦਕਿ ਮਾਹਿਰਾ ਨੌਮੀਨੇਸ਼ਨ ‘ਚ ਪਹਿਲੀ ਵਾਰ ਆਈ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਘਰ ਦੇ ਮੈਂਬਰ ਸ਼ਹਿਨਾਜ਼ ਦੀ ਇੰਗਲਿਸ਼ ਕਲਾਸ ਲੈ ਰਹੇ ਹਨ। ਵੇਖੋ ਇਹ ਮਜ਼ੇਦਾਰ ਵੀਡੀਓ ਜਿਸ ਨੂੰ ਵੇਖ ਤੁਸੀਂ ਵੀ ਹੱਸ-ਹੱਸ ਲੋਟਪੋਟ ਹੋ ਜਾਓਗੇ।