ਸ਼ਹਿਨਾਜ਼ ਨੂੰ ਗੱਲ ਕਹਿਣ ‘ਤੇ ਸਲਮਾਨ ਨੇ ਲਗਾਈ ਸਿਧਾਰਥ ਡੇਅ ਦੀ ਕਲਾਸ
ਏਬੀਪੀ ਸਾਂਝਾ | 28 Oct 2019 03:45 PM (IST)
ਬਿੱਗ ਬੌਸ 13 ਦਾ ਪਛਲਾ ਹਫਤਾ ਕਾਫੀ ਲੜਾਈ ਨਾਲ ਭਰਿਆ ਰਿਹਾ। ਬੀਤੇ ਹਫਤੇ ‘ਚ ਸੱਪ-ਸੀੜੀ ਦੇ ਟਾਸਕ ‘ਚ ਕੰਟੇਸਟੈਨਟ ‘ਚ ਹੱਥੋਪਾਈ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਜੋ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੂੰ ਬਿਲਕੁਲ ਪਸੰਦ ਨਹੀਂ ਆਇਆ।
ਮੁੰਬਈ: ਬਿੱਗ ਬੌਸ 13 ਦਾ ਪਛਲਾ ਹਫਤਾ ਕਾਫੀ ਲੜਾਈ ਨਾਲ ਭਰਿਆ ਰਿਹਾ। ਬੀਤੇ ਹਫਤੇ ‘ਚ ਸੱਪ-ਸੀੜੀ ਦੇ ਟਾਸਕ ‘ਚ ਕੰਟੇਸਟੈਨਟ ‘ਚ ਹੱਥੋਪਾਈ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਜੋ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੂੰ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਬੀਤੇ ਹਫਤੇ ਨੂੰ ‘ਇੱਕ ਬੂਰਾ ਅਤੇ ਸ਼ਰਮਨਾਕ’ ਹਫਤਾ ਕਿਹਾ। ਬੀਤੇ ਹਫਤੇ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਡੇਅ ਦੀ ਲੜਾਈ ਕਾਫੀ ਹਾਈਲਾਈਟ ਹੋਈ ਸੀ। ਜਿਸ ‘ਚ ਸ਼ਹਿਨਾਜ਼ ਨੂੰ ਸਿਧਾਰਥ ਨੇ ‘ਥੁੱਕੀ ਹੋਈ ਕੁੜੀ’ ਕਿਹਾ ਸੀ। ਇਸ ਸ਼ਬਦ ‘ਤੇ ਸਲਮਾਨ ਨੇ ਸਿਧਾਰਥ ਨੂੰ ਖੂਬ ਸੁਣਾਇਆ ਜਿਸ ‘ਚ ਸਿਧਾਰਥ ਨੇ ਕਿਹਾ ਕਿ ਮਰਦ ਨੂੰ ਉਸ ਲਈ ਗਲਤ ਵਤੀਰੇ ਬਾਰੇ ਸ਼ਿਕਾਇਤ ਕਰਨ ਦਾ ਪੂਰਾ ਅਧਿਕਾਰ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸ਼ਹਿਨਾਜ਼ ਉਸ ਦੇ ਮੁਹੰ ‘ਚ ਜ਼ਬਰਦਸਤੀ ਚਿਕੜ ਪਾ ਰਹੀ ਸੀ। ਸਿਧਾਰਥ ਦੇ ਨਾਲ ਸਲਮਾਨ ਨੇ ਸ਼ੈਫਾਲੀ ਬੱਗਾ ਦੀ ਕਲਾਸ ਵੀ ਲਈ। ਕਿਉਂਕਿ ਸ਼ੈਫਾਲੀ ਨੇ ਸ਼ਹਿਨਾਜ਼ ਨੂੰ ‘ਮੱਝ’ ਕਿਹਾ ਸੀ। ਇਸ ‘ਤੇ ਸਲਮਾਨ ਉਸ ਨੂੰ ਕਹਿੰਦੇ ਹਨ ਕਿ ਇੱਕ ਔਰਤ ਹੋਣ ਦੇ ਨਾਤੇ ਉਹ ਦੂਜੀ ਔਰਤ ਲਈ ਅਜਿਹੇ ਸ਼ਬਦ ਦੀ ਵਰਤੋਂ ਕਿਵੇਂ ਕਰ ਸਕਦੀ ਹੈ। ਨਾਲ ਹੀ ਸ਼ੈਫਾਲੀ ਨੂੰ ਸਿਧਾਰਥ ਦਾ ਪੱਖ ਲੈਚਾ ਵੀ ਕਾਫੀ ਭਾਰੀ ਪੈ ਗਿਆ। ਬੇਸ਼ੱਕ ਬਾਅਦ ‘ਚ ਸ਼ੈਫਾਲੀ ਨੇ ਸ਼ਹਿਨਾਜ਼ ਤੋਂ ਮਾਫੀ ਮੰਗੀ। ਜਿਸ ‘ਤੇ ਦੋਵਾਂ ਨੇ ਇੱਕ ਦੂਜੇ ਨੂੰ ਗੱਲ ਨਾਲ ਲਗਾਇਆ।