ਨਵੀਂ ਦਿੱਲੀ: ਅਬੁ ਬਕਰ ਅਲ ਬਗਦਾਦੀ ਮਾਰਿਆ ਗਿਆ ਹੈ। ਅਮਰੀਕਾ ਨੇ ਉਸ ਨੁੰ ਮਾਰਨ ਦਾ ਦਾਅਵਾ ਕੀਤਾ ਹੈ। ਜਿਉਂਦੇ ਜੀ ਉਸ ਨੇ ਕਈ ਖ਼ਤਰਨਾਕ ਮੰਸੂਬਿਆਂ ਨੂੰ ਅੰਜ਼ਾਮ ਦਿੱਤਾ। ਲੱਖਾਂ ਬੇਗੁਨਾਹਾਂ ਦਾ ਦਾ ਕਾਤਲ ਜਦੋਂ ਮਰ ਗਿਆ ਤਾਂ ਕਿਸੇ ਨਾਲ ਕਿਸੇ ਦੇ ਜ਼ਹਿਨ ‘ਚ ਇਜਹ ਸਵਾਲ ਵੀ ਹੋਣਾਂ ਕਿ ਆਖਰ ਇਸ ਸਬ ਦੀ ਸ਼ੁਰੂਆਤ ਕਿਵੇਂ ਅਤੇ ਕਦੋ ਹੋਈ। ਆਓ ਤੁਹਾਨੂੰ ਬਗਦਾਦੀ ਬਾਰੇ ਦੱਸਦੇ ਹਾਂ।


ਬਗਦਾਦੀ ਦਾ ਜਨਮ 1971 ‘ਚ ਇਰਾਕ ‘ਚ ਬਗਦਾਦ ਦੇ ਉੱਤਰ ‘ਚ ਸਥਿਤ ਸਮਾਰਾ ਨਾਂ ਦੀ ਥਾਂ ‘ਤੇ ਹੋਇੳਾ। ਉਸਦਾ ਜਨਮ ਸੁੰਨੀ ਪਰਿਵਾਰ ‘ਚ ਹੋਇਆ, ਜੋ ਇਸਲਾਮ ‘ਚ ਕਾਪੀ ਵੱਡੇ ਫਿਰਕੂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਸ ਦਾ ਨਾਂ ਇਬ੍ਰਾਹਿਮ ਅਵਾਦ ਅਲ-ਬ੍ਰਾਦੀ ਸੀ, ਜਿਸ ਤੋਂ ਬਾਅਦ ਉਸ ਨੂੰ ਬਗਦਾਦੀ ਕਿਹਾ ਜਾਣ ਲੱਗਿਆ।

ਬਗਦਾਦੀ ਬਚਪਨ ਤੋਂ ਹੀ ਕੱੱਟਰ ਖਿਆਲਾ ਦੀ ਸੀ। ਉਸ ਨੇ 1966 ‘ਚ ਬਗਦਾਦ ਯੁਨੀਵਰਸਿਟੀ ਤੋਂ ਬੀਏ ਕੀਤੀ। ਜਿਸ ਤੋਂ ਬਾਅਦ ਉਸ ਨੇ ਅੱਗੇ ਦੀ ਪੜਾਈ ‘ਚ ਕੁਰਾਨ ਸਟਡੀਜ਼ ‘ਚ ਮਾਸਟਰ ਅਤੇ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਇਸੇ ਦੌਰਾਨ ਉਹ ਕਈ ਚਰਮਪੰਥੀ ਸੋਚ ਦੇ ਲੋਕਾਂ ਦੇ ਸੰਪਰਕ ‘ਚ ਆਇਆ। ਬਾਅਦ ‘ਚ ਉਹ ਇਰਾਕ ਦੇ ਇੱਕ ਸ਼ਹਿਰ ਦਾ ਮੌਲਵੀ ਬਣ ਗਿਆ। ਇਸ ਦੌਰਾਨ ਸਾਲ 2003 ‘ਚ ਇਰਾਕ ‘ਚ ਅਮਰੀਕੀ ਸੈਨਾ ਦਾਖਲ ਹੋਈ। ਸਾਲ 2004 ‘ਚ ਫੌਜ ਨੁ ਬਗਦਾਦੀ ਨੂੰ ਗ੍ਰਿਫ਼ਤਾਰ ਕੀਤਾ। ਜੇਲਹ ‘ਚ ਉਸ ਨੇ ਕੈਦੀਆਂ ਨੂੰ ਧਾਰਮਿਕ ਸਿੱਖਿਆ ਦੇਣੀ ਸ਼ੁਰੂ ਕੀਤੀ ਅਤੇ ਬਾਅਦ ‘ਚ ਉਸ ਨੂੰ ਜੇਲ੍ਹ ਚੋਂ ਰਿਹਾ ਕੀਤਾ। ਜਿਸ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਉਸ ਨੇ ਅਲਕਾਇਦਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਉਸ ਸਮੇਂ ਅਮਰੀਕਾ ਵੱਲੋਂ ਕੀਤੇ ਹਵਾਈ ਹਮਲਿਆਂ ‘ਚ ਕਈ ਅਲਕਾਇਦਾ ਅੱਤਵਾਦੀ ਮਾਰੇ ਗਏ। ਅਮਰੀਕਾ ਨੇ ਲੰਬੀ ਲੜਾਈ ਤੋਂ ਬਾਅਦ ਇਰਾਕ ਨੂੰ ਸਦਾਮ ਹੁਸੈਨ ਤੋਂ ਆਜ਼ਾਦ ਕੀਤਾ। ਇਸ ਦੌਰਾਨ ਬਗਦਾਦੀ ਨੇ ਇਰਾਕ ‘ਚ ਅਲਕਾਈਦਾ ਬੰਦ ਕਰ ਨਵਾਂ ਸੰਗਠਨ ਸ਼ੁਰੂ ਕਰਨ ਦੀ ਸੋਚੀ। ਉਸ ਨੇ ਸਾਲ 2006 ‘ਚ ਇਸਲਾਮਿਕ ਸਟੇਟ (ਆਈਐਸਆਈਐਸ) ਦੀ ਸ਼ੁਰੂਆਤ ਕੀਤੀ ਅਤੇ ਅੱਤਵਾਦ ਦਾ ਖੁੰਖਾਰ ਖੇਡ ਖੇਡਣਾ ਸ਼ੁਰੂ ਕੀਤਾ।

ਆਈਐਸਆਈਐਸ ਬਣਾਉਨ ਤੋਂ ਬਾਅਦ ਸੀਰੀਆ ਅਤੇ ਇਰਾਕ ਦੇ ਇੱਕ ਵੱਡੇ ਹਿੱਸੇ ‘ਤੇ ਬਗਦਾਦੀ ਦੇ ਅੱਤਵਾਦੀ ਸੰਗਠਨ ਨੇ ਕਬਜ਼ਾ ਕਰ ਲਿਆ। ਜਿਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ‘ਚ ਅੱਤਵਾਦੀ ਹਮਲੇ ਕਰਵਾਏ ਅਤੇ ਇਨ੍ਹਾਂ ਦੀ ਜ਼ਿੰਮੇਦਾਰੀ ਇਸ ਅੱਤਵਾਦੀ ਸੰਗਠਨ ਨੇ ਲਈ।