ਸੀਰੀਆ ਤੋਂ ਆਪਣੀ ਸੈਨਾ ਦੀ ਵਾਪਸੀ ਤੋਂ ਬਾਅਦ ਅਮਰੀਕਾ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਨੂੰ ਖਤਮ ਕਰਨ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਐਤਵਾਰ ਨੂੰ, ਯੂਐਸ ਦੀ ਫੌਜ ਨੇ ਇਸਲਾਮਿਕ ਸਟੇਟ ਦੇ ਨੇਤਾ ਅਬੂ ਬਕਰ ਅਲ ਬਗਦਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਅਭਿਆਨ ਚਲਾਇਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਹਨ ਕਿ ਆਈਐਸਆਈਐਸ ਦਾ ਕਿੰਗਪਿਨ ਬਗਦਾਦੀ ਅਮਰੀਕੀ ਹਵਾਈ ਸੈਨਾ ਦੇ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ।
ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਵੀ ਕੀਤਾ ਹੈ। ਇਸ ਟਵੀਟ ਵਿੱਚ ਉਨ੍ਹਾਂ ਲਿਖਿਆ ਹੈ ਕਿ ਕੁਝ ਬਹੁਤ ਵੱਡਾ ਵਾਪਰਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਥੋੜੇ ਸਮੇਂ ਵਿੱਚ ਵ੍ਹਾਈਟ ਹਾਊਸ ਇਸ ਬਾਰੇ ਅਧਿਕਾਰਤ ਬਿਆਨ ਵੀ ਜਾਰੀ ਕਰ ਸਕਦਾ ਹੈ।
ਇਕ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਤੇ ਇਸ ਸੰਬੰਧ ਵਿਚ ਗਿਆਨ ਵਾਲੇ ਇਕ ਸਰੋਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਬਗਦਾਦੀ ਦੀ ਮ੍ਰਿਤਕ ਦੇਹ ਦਾ ਡੀਐਨਏ ਤੇ ਬਾਇਓਮੈਟ੍ਰਿਕ ਜਾਂਚ ਵੀ ਹੋ ਚੁੱਕੀ ਹੈ। ਇਵੇਂ ਲੱਗਦਾ ਹੈ ਕਿ ਬਗਦਾਦੀ ਨੇ ਹਮਲੇ ਦੌਰਾਨ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਸੀ।