ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਦੀ ਹਾਲਤ ਬੇਹੱਦ ਗੰਭੀਰ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਮੁਅੱਤਲ ਲਈ ਪਾਰਟੀ ਪੀਐਮਐਲ-ਐਨ ਨੇ ਸ਼ੁੱਕਰਵਾਰ ਨੂੰ ਇਸਲਾਮਾਬਾਦ ਹਾਈਕੋਰਟ ‘ਚ ਅਪੀਲ ਦਾਈਰ ਕੀਤੀ। ਪਾਕਿਸਤਾਨੀ ਮੀਡੀਆ ਮੁਤਾਬਕ ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਹਾਰਟ ਅਟੈਕ ਆਇਆ ਹੈ। ਫਿਲਹਾਲ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ।
ਇਸਲਾਮਾਬਾਦ ਹਾਈਕੋਰਟ ਭ੍ਰਸ਼ਟਾਚਾਰ ਦੇ ਇੱਕ ਮਾਮਲੇ ‘ਚ ਸੁਣਵਾਈ ਤੋਂ ਪਹਿਲਾਂ ਆਇਆ ਹੈ। ਨਵਾਜ਼ ਦੀ ਤਬੀਅੱਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੈ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੇ ਵਕੀਲ ਅਸਤਾਰ ਓਸਫ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਉਸ ਨੂੰ ਜਮਾਨਤ ਮਿਲਣੀ ਚਾਹਿਦੀ ਹੈ।
ਕੋਰਟ ਦੇ ਬਾਹਰ ਮੀਡੀਆਂ ਨਾਲ ਗੱਲ ਕਰਦੇ ਹੋਏ ਸ਼ਾਹਬਾਜ ਸ਼ਰੀਫ ਨੇ ਉਸ ਦੇ ਬੀਮਾਰ ਭਾਈ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇਣ ਲਈ ਲਾਹੌਰ ਹਾਈਕੋਰਟ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਮਿਆਂ ਨਵਾਜ ਸ਼ਰੀਫ ਨੂੰ ਜਮਾਨਤ ‘ਤੇ ਰਿਹਾ ਕਰਨ ‘ਤੇ ਪੂਰਾ ਦੇਸ਼ ਖੁਸ਼ ਹੈ”।
ਵੀਰਵਾਰ ਸ਼ਾਮ ਨੂੰ ਵੀ ਸ਼ਰੀਫ ਦਾ ਪਲੇਟਲੇਟ ਕਾਉਂਟ ਡਿੱਗ ਕੇ 20000 ਤੋਂ 60,000 ਤਕ ਪਹੁੰਚ ਗਿਆ। ਪ੍ਰਸਿੱਧ ਹੇਮੇਟੋਲੋਜਿਸਟ ਅਤੇ ਬੋਨ ਮੈਰੋ ਟਰਾਂਸਪਲਾਂਟੇਸ਼ਨ ਮਾਹਰ ਡਾ: ਤਾਹਰਿ ਸੁਲਤਾਨ ਸ਼ਮਸੀ ਨੇ ਦੱਸਿਆ ਕਿ ਸ਼ਰੀਫ ਨੂੰ ਗੱਡੀ ਦਾ ਕੈਂਸਰ ਨਹੀਂ ਹੈ ਸਗੋਂ ਉਨ੍ਹਾਂ ਨੂੰ ਆਈਟੀਪੀ ਹੈ ਜਿਸ ਦਾ ਇਲਾਜ਼ ਪਾਕਿਸਤਾਨ ‘ਚ ਹੈ।
ਨਵਾਜ਼ ਸ਼ਰੀਫ ਨੂੰ ਆਇਆ ਹਾਰਟ ਅਟੈਕ, ਹਸਪਤਾਲ 'ਚ ਭਰਤੀ
ਏਬੀਪੀ ਸਾਂਝਾ
Updated at:
26 Oct 2019 02:41 PM (IST)
ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਦੀ ਹਾਲਤ ਬੇਹੱਦ ਗੰਭੀਰ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਮੁਅੱਤਲ ਲਈ ਪਾਰਟੀ ਪੀਐਮਐਲ-ਐਨ ਨੇ ਸ਼ੁੱਕਰਵਾਰ ਨੂੰ ਇਸਲਾਮਾਬਾਦ ਹਾਈਕੋਰਟ ‘ਚ ਅਪੀਲ ਦਾਈਰ ਕੀਤੀ। ਪਾਕਿਸਤਾਨੀ ਮੀਡੀਆ ਮੁਤਾਬਕ ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਹਾਰਟ ਅਟੈਕ ਆਇਆ ਹੈ।
- - - - - - - - - Advertisement - - - - - - - - -