ਬਿਗ ਬੌਸ ਸੀਜ਼ਨ 14 ਦੇ ਫਾਈਨਲ ਨੂੰ ਸਿਰਫ ਇਕ ਹਫਤਾ ਰਹਿ ਗਿਆ ਹੈ। ਇਸ ਸੀਜ਼ਨ ਨੂੰ ਉਸ ਦੇ 5 ਫਾਈਨਲਿਸਟ ਮਿਲ ਚੁੱਕੇ ਹਨ। ਹਾਲ ਹੀ 'ਚ ਹੋਏ ਵੀਕਐਂਡ ਕਾ ਵਾਰ ਐਪੀਸੋਡ 'ਚ ਦੇਬੋਲਿਨਾ ਘਰ ਤੋਂ ਬੇਘਰ ਹੋ ਗਈ ਹੈ। ਦੇਬੋਲਿਨਾ ਭੱਟਾਚਾਰੀਆ ਇਸ ਸੀਜ਼ਨ ਏਜਾਜ਼ ਖਾਨ ਦੀ ਪਰਾਕਸੀ ਬਣਕੇ ਆਈ ਸੀ। ਯਾਨੀ ਕਿ ਬਿਗ ਬੌਸ ਸੀਜ਼ਨ 14 ਦੀ ਰੈਸ ਤੋਂ ਏਜਾਜ਼ ਖਾਨ ਬਾਹਰ ਹੋ ਗਏ ਹਨ। ਜੋ ਕਿਸੇ ਸਮੇਂ ਇਕ ਮਜਬੂਤ ਕੰਟੈਸਟੈਂਟ ਮੰਨੇ ਜਾਂਦੇ ਸੀ।
ਆਖ਼ਿਰੀ ਹਫਤੇ ਲਈ ਘਰ 'ਚ 5 ਫਾਈਨਲਿਸਟ ਰਹਿ ਗਏਹਨ। ਜਿਨ੍ਹਾਂ 'ਚੋ ਨਿੱਕੀ ਤੰਬੋਲੀ ਤੇ ਰਾਖੀ ਸਾਵੰਤ ਪਿੱਛਲੇ ਹਫਤੇ ਹੋਏ 'ਟਿਕੇਟ ਟੂ ਫਿਨਾਲੇ' ਟਾਸਕ ਦੌਰਾਨ ਫਾਈਨਲ 'ਚ ਪਹੁੰਚ ਗਈਆਂ ਸੀ। ਪਿੱਛਲੇ ਹਫਤੇ ਰਾਹੁਲ ਵੈਦਯਾ, ਅਲੀ ਗੋਨੀ, ਰੁਬੀਨਾ ਦਿਲੇਕ ਤੇ ਦੇਬੋਲਿਨਾ ਨੋਮੀਨੇਟ ਹੋਏ ਸੀ। ਪਰ ਹੁਣ ਦੇਵੋਲਿਨਾ ਦੇ ਬਾਹਰ ਹੋਣ ਬਾਅਦ ਫਾਈਨਲ 'ਚ ਰਾਹੁਲ ਵੈਦਯਾ, ਅਲੀ ਗੋਨੀ ਤੇ ਰੁਬੀਨਾ ਦਿਲੇਕ ਦੀ ਐਂਟਰੀ ਹੋ ਗਈ ਹੈ।
ਨਿੱਕੀ ਤੰਬੋਲੀ, ਰਾਖੀ ਸਾਵੰਤ, ਰਾਹੁਲ ਵੈਦਯਾ, ਅਲੀ ਗੋਨੀ, ਰੁਬੀਨਾ ਦਿਲੇਕ ਬਿਗ ਬੌਸ ਦੇ ਪੰਜ ਫਾਈਨਲਿਸਟ ਬਣ ਚੁੱਕੇ ਹਨ। ਇਨ੍ਹਾਂ ਪੰਜ 'ਚੋ ਹੁਣ ਕਿਹੜਾ ਕੰਟੈਸਟੈਂਟ ਬਿਗ ਬੌਸ 14 ਦਾ ਖਿਤਾਬ ਆਪਣੇ ਨਾਂ ਕਰੇਗਾ ਇਹ ਹੁਣ ਦਰਸ਼ਕਾਂ ਦੇ ਹੱਥ 'ਚ ਹੈ। ਦਰਸ਼ਕਾਂ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਰੁਬੀਨਾ ਦਿਲੇਕ ਤੇ ਰਾਹੁਲ ਵੈਦਯਾ ਦਾ ਪਲੜਾ ਜ਼ਿਆਦਾ ਭਾਰੀ ਲੱਗ ਰਿਹਾ ਹੈ।