ਬਿੱਗ ਬੌਸ 14 ਦੀ ਫੇਮਸ ਜੋੜੀ ਰੁਬੀਨਾ ਦਿਲੇਕ ਤੇ ਅਭਿਨਵ ਸ਼ੁਕਲਾ ਦਾ ਪਹਿਲਾ ਗੀਤ 'ਮਰਜਾਣਿਆਂ' ਰਿਲੀਜ਼ ਹੋ ਚੁੱਕਾ ਹੈ। ਗੀਤ 'ਚ ਦੋਵਾਂ ਦਾ ਫਿਰ ਤੋਂ ਰੋਮਾਂਟਿਕ ਤੇ ਚੁਲਬੁਲਾ ਅੰਦਾਜ਼ ਨਜ਼ਰ ਆਇਆ ਹੈ। ਜੋ ਬਿਗ ਬੌਸ 'ਚ ਆਏ ਦਿਨ ਵੇਖਣ ਨੂੰ ਮਿਲਦਾ ਸੀ। ਇਹੀ ਕਾਰਨ ਹੈ ਕਿ ਦਰਸ਼ਕ ਇਸ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਗੀਤ 'ਮਰਜਾਣਿਆਂ' ਰਿਲੀਜ਼ ਹੁੰਦੀਆਂ ਹੀ ਨੰਬਰ 1 'ਤੇ ਟ੍ਰੇਂਡ ਕਰ ਰਿਹਾ ਹੈ। ਦੂਸਰਾ ਨੇਹਾ ਕੱਕੜ ਦੀ ਆਵਾਜ਼ ਨੇ ਇਸ ਗੀਤ ਨੂੰ ਹੋਰ ਮਜ਼ੇਦਾਰ ਬਣਾਇਆ ਹੈ।  


 


ਬਿੱਗ ਬੌਸ 'ਚ ਆਪਣੀ ਕੈਮਿਸਟਰੀ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰੁਬੀਨਾ-ਅਭਿਨਵ ਇਸ ਗਾਣੇ 'ਚ ਆਪਣਾ ਜਾਦੂ ਫੈਲਾਇਆ ਹੈ। ਦੋਵਾਂ ਦਾ ਇਹ ਪਹਿਲਾ ਪੰਜਾਬੀ ਟਰੈਕ ਹੈ। ਦਸ ਦਈਏ ਕਿ ਅਭਿਨਵ ਸ਼ੁਕਲਾ ਪੰਜਾਬੀ ਪਰਿਵਾਰ ਤੋਂ ਸਬੰਧਤ ਹਨ। 



 



ਰੁਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗਾਣੇ ਦੀ ਇੱਕ ਝਲਕ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਅਭਿਨਵ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਰੁਬੀਨਾ ਤੇ ਅਭਿਨਵ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਲਿਖਿਆ ਸੀ ਕਿ ਇਸ ਨੂੰ ਸ਼ੇਅਰ ਕਰਕੇ ਮੈਂ ਬਹੁਤ ਐਕਸਾਈਟਿਡ ਹਾਂ।



ਸ਼ੇਅਰ ਕੀਤੇ ਗਏ ਪੋਸਟਰ ਦੇ ਵਿੱਚ ਦੋਵਾਂ ਦੀ ਲੁੱਕ ਕਾਫੀ ਕੂਲ ਲੱਗ ਰਹੀ ਹੈ। ਦੋਵਾਂ ਦਾ ਇਹ ਗਾਣਾ 18 ਮਾਰਚ ਯਾਨੀ ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਨੇਹਾ ਕੱਕੜ ਨੇ ਗਾਇਆ ਹੈ। ਫੈਨਜ਼ ਨੂੰ ਵੀ ਇਸ ਦਾ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਸੀ।