ਮੁੰਬਈ: ਬਿੱਗ ਬੌਸ ਦੇ ਘਰ ਤੋਂ ਦੋ ਹੋਰ ਮੈਂਬਰਾਂ ਦੀ ਗਿਣਤੀ ਘਟ ਹੋ ਗਈ ਹੈ। ਬੀਤੇ ਦਿਨ ਬਿੱਗ ਬੌਸ ਦੇ ਘਰ 'ਚ ਦੋ ਮੈਂਬਰਾਂ ਦਾ ਐਵਿਕਸ਼ਨ ਹੋਇਆ। ਨਿਸ਼ਾਂਤ ਸਿੰਘ ਮਲਕਾਨੀ ਤੇ ਕਵਿਤਾ ਕੌਸ਼ਿਕ ਨੂੰ ਘਰ ਤੋਂ ਬੇਘਰ ਕਰ ਦਿੱਤਾ ਗਿਆ। ਇਹ ਫੈਸਲਾ ਜਨਤਾ ਨੇ ਤੇ ਘਰ ਦੇ ਕੰਟੈਸਟੈਂਟ ਨੇ ਮਿਲ ਕੇ ਲਿਆ ਸੀ। ਦਰਅਸਲ ਰੈੱਡ ਜ਼ੋਨ 'ਚ ਸ਼ਾਮਲ ਨਿਸ਼ਾਂਤ, ਕਵਿਤਾ, ਰੁਬੀਨਾ ਤੇ ਜੈਸਮੀਨ ਇਸ ਹਫਤੇ ਲਈ ਨੌਮੀਨੇਟ ਸੀ।

Bigg Boss 14: ਪਵਿੱਤਰਾ ਪੁਨੀਆ ਨੇ ਘਰ 'ਚ ਕੀਤਾ ਵੱਡਾ ਖ਼ੁਲਾਸਾ, ਇੱਕੋ ਸਮੇਂ ਦੋ ਮੁੰਡਿਆਂ ਨਾਲ ਰਿਲੇਸ਼ਨ, ਪਾਰਸ ਛਾਬੜਾ ਤੋਂ ਵੀ ਲੁਕਾਇਆ ਸੀ ਵਿਆਹ

ਬਿੱਗ ਬੌਸ ਨੇ ਇਹ ਫੈਸਲਾ ਘਰ ਦੇ ਕੰਟੈਸਟੈਂਟ ਨੂੰ ਦਿੱਤਾ ਕਿ ਕਿਸ ਕੰਟੈਸਟੈਂਟ ਨੂੰ ਉਹ ਬੇਘਰ ਕਰਨਗੇ ਤੇ ਸਭ ਨੇ ਨਿਸ਼ਾਂਤ ਨੂੰ ਸਭ ਤੋਂ ਜ਼ਿਆਦਾ 7 ਵੋਟਾਂ ਦਿੱਤੀਆਂ ਜਿਸ ਤੋਂ ਬਾਅਦ ਨਿਸ਼ਾਂਤ ਮਲਕਾਨੀ ਘਰ ਤੋਂ ਬੇਘਰ ਹੋ ਗਏ ਪਰ ਥੀਮ ਅਨੁਸਾਰ ਇੱਥੇ ਵੀ ਗੇਮ ਪਲਟਿਆ ਕਿਉਂਕਿ ਇਕ ਐਵਿਕਸ਼ਨ ਅਜੇ ਹੋਰ ਬਾਕੀ ਸੀ।

ਅਕਸ਼ੈ ਕੁਮਾਰ ਦੀ ਫਿਲਮ 'ਬੱਚਨ ਪਾਂਡੇ' ਦੀ ਸ਼ੂਟਿੰਗ ਜਨਵਰੀ ਤੋਂ ਹੋਏਗੀ ਸ਼ੁਰੂ

ਬਿੱਗ ਬੌਸ ਨੇ ਇਹ ਐਲਾਨ ਕੀਤਾ ਸੀ ਕਿ ਜਨਤਾ ਦੀ ਵੋਟਿੰਗ ਤੇ ਘਰ ਦੇ ਮੈਂਬਰਾਂ ਦੀ ਵੋਟਿੰਗ ਅਨੁਸਾਰ ਇਹ ਐਵਿਕਸ਼ਨ ਹੋਵੇਗੀ। ਜੇ ਦੋਵਾਂ ਫੈਸਲਾ ਅਲੱਗ-ਅਲੱਗ ਹੋਇਆ ਤਾਂ ਘਰ ਤੋਂ ਇਕ ਨਹੀਂ ਦੋ ਕੰਟੈਸਟੇਂਟ ਬਾਹਰ ਜਾਣਗੇ। ਜਦ ਘਰ ਦੇ ਮੈਂਬਰਾਂ ਦੇ ਫੈਸਲੇ ਤੋਂ ਬਾਅਦ ਜਨਤਾ ਦਾ ਫੈਸਲਾ ਸੁਣਾਇਆ ਗਿਆ ਤਾਂ ਸਭ ਤੋਂ ਘਟ ਵੋਟਸ ਕਵਿਤਾ ਦੇ ਹਿੱਸੇ ਆਇਆ ਜਿਸ ਤੋਂ ਬਾਅਦ ਬਿਗ ਬੌਸ ਦੇ ਘਰ ਤੋਂ ਕੱਲ੍ਹ ਕਵਿਤਾ ਕੌਸ਼ਿਕ ਤੇ ਨਿਸ਼ਾਂਤ ਮਲਕਾਨੀ ਬੇਘਰ ਹੋਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ