Bigg Boss 14: ਪਵਿੱਤਰਾ ਪੁਨੀਆ ਨੇ ਘਰ 'ਚ ਕੀਤਾ ਵੱਡਾ ਖ਼ੁਲਾਸਾ, ਇੱਕੋ ਸਮੇਂ ਦੋ ਮੁੰਡਿਆਂ ਨਾਲ ਰਿਲੇਸ਼ਨ, ਪਾਰਸ ਛਾਬੜਾ ਤੋਂ ਵੀ ਲੁਕਾਇਆ ਸੀ ਵਿਆਹ
1/9
2/9
3/9
4/9
5/9
ਰਾਹੁਲ ਨੇ ਇਸ ਵਿੱਚ ਦਿਲਚਸਪੀ ਲੈਂਦਿਆਂ ਪਵਿੱਤਰਾ ਨੂੰ ਪੁੱਛਿਆ ਕਿ ਕੀ ਉਸ ਨੇ ਕਦੇ ਬੁਆਏਫ੍ਰੈਂਡਸ ਦੇ ਨਾਮ ਮਿਕਸ ਕੀਤੇ। ਜਿਸ ਬਾਰੇ ਉਹ ਕਹਿੰਦੀ ਹੈ ਕਿ ਉਹ ਉਲਝਣ ਤੋਂ ਬਚਣ ਲਈ ਦੋਵਾਂ ਨੂੰ 'ਬੇਬੀ' ਬੁਲਾਉਂਦੀ ਸੀ। ਸਾਰਾ ਨੇ ਮਜ਼ਾਕ ਨਾਲ ਕਿਹਾ ਕਿ ਇਸੇ ਲਈ ਮਰਦਾਂ ਨੂੰ 'ਬੇਬੀ', 'ਸ਼ੋਨਾ' ਅਤੇ 'ਜਾਨ' ਵਰਗੇ ਪਿਆਰੇ ਨਿਕਨੇਮ ਦਿੱਤੇ ਗਏ ਹਨ।
6/9
ਵਾਇਰਲ ਹੋ ਰਹੀ ਵੀਡੀਓ ਬਾਰੇ ਗੱਲ ਕਰੀਏ ਤਾਂ ਪਵਿੱਤਰਾ ਬਿੱਗ ਬੌਸ ਦੇ ਘਰ 'ਚ ਕੰਟੈਸਟੇਂਟਸ ਸਾਰਾ ਗੁਰਪਾਲ, ਨਿਸ਼ਾਂਤ ਸਿੰਘ ਅਤੇ ਰਾਹੁਲ ਵੈਦਿਆ ਨੂੰ ਕਹਿੰਦੀ ਹੈ ਕਿ, “ਬਹੁਤ ਸਮਾਂ ਪਹਿਲਾਂ, ਮੇਰੇ ਦੋ ਬੁਆਏਫ੍ਰੈਂਡ ਸੀ, ਮੈਂ ਆਪਣੇ ਦੋਵੇਂ ਕੰਨਾਂ 'ਤੇ ਫੋਨ ਲਗਾ ਕੇ ਰੱਖਦੀ ਸੀ ਅਤੇ ਦੋਵਾਂ ਨੂੰ ਇਕ ਦੂਜੇ ਬਾਰੇ ਨਹੀਂਪਤਾ ਚਲਦਾ ਸੀ।”
7/9
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਪਵਿੱਤਰਾ ਦੇ ਸਾਬਕਾ ਬੁਆਏਫ੍ਰੈਂਡ ਪਾਰਸ ਛਾਬੜਾ ਨੇ ਦਾਅਵਾ ਕੀਤਾ ਸੀ ਕਿ ਪਵਿੱਤਰਾ ਉਨ੍ਹਾਂ ਨੂੰ ਡੇਟ ਕਰਨ ਤੋਂ ਪਹਿਲਾਂ ਹੀ ਸ਼ਾਦੀਸ਼ੁਦਾ ਸੀ ਅਤੇ ਉਸ ਨੇ ਪਾਰਸ ਤੋਂ ਇਹ ਗੱਲ ਲੁਕਾ ਕੇ ਰੱਖੀ ਸੀ।
8/9
ਦਰਅਸਲ, ਇਸ ਵੀਡੀਓ ਵਿਚ ਪਵਿੱਤਰਾ ਇਕ ਵਾਰ 'ਚ ਦੋ ਮੁੰਡਿਆਂ ਨੂੰ ਡੇਟ ਕਰਨ ਦੀ ਗੱਲ ਸਵੀਕਾਰ ਕਰਦੀ ਦਿਖਾਈ ਦੇ ਰਹੀ ਹੈ। ਗੇਮ ਦੀ ਗੱਲ ਕਰੀਏ ਤਾਂ ਇਸ ਸੀਜ਼ਨ ਵਿੱਚ ਪਵਿੱਤਰਾ ਪੁਨੀਆ ਅਤੇ ਏਜਾਜ਼ ਖਾਨ ਦਰਮਿਆਨ ਨਜ਼ਦੀਕੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
9/9
ਰਿਐਲਿਟੀ ਸ਼ੋਅ ਬਿੱਗ ਬੌਸ ਦੇ ਘਰ 'ਚ ਜਾਣ ਤੋਂ ਬਾਅਦ, ਕੰਟੈਸਟੇਂਟਸ ਆਪਣੀ ਗੇਮ ਨਾਲੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ, ਹੁਣ ਪਵਿੱਤਰਾ ਪੁਨੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Published at :