ਮੁੰਬਈ: ਬਿੱਗ ਬੌਸ ਦੇ ਲੰਘੇ ਐਪੀਸੋਡ 'ਚ ਕੰਟੈਸਟੈਂਟ ਸ਼ਾਰਦੁਲ ਪੰਡਿਤ ਘਰ ਤੋਂ ਬੇਘਰ ਹੋ ਗਏ ਹਨ। ਇਸ ਹਫਤੇ ਸ਼ਾਰਦੁਲ ਐਂਡ ਰੁਬੀਨਾ ਦਿਲਾਇਕ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਏ ਸੀ ਪਰ ਸ਼ਾਰਦੁਲ ਪੰਡਿਤ ਨੂੰ ਪਬਲਿਕ ਨੇ ਜ਼ਿਆਦਾ ਵੋਟਾਂ ਨਹੀਂ ਦਿੱਤੀਆਂ। ਹਾਲਾਂਕਿ ਪਿਛਲੇ ਹਫਤੇ ਵੀ ਸ਼ਾਰਦੁਲ ਪੰਡਿਤ ਨੂੰ ਪਬਲਿਕ ਨੇ ਇੱਕ ਮੌਕਾ ਦਿੱਤਾ ਸੀ, ਜਿਸ ਦਾ ਜ਼ਿਕਰ ਸਲਮਾਨ ਖ਼ਾਨ ਨੇ ਵੀ ਕੀਤਾ ਸੀ ਪਰ ਸ਼ਾਰਦੁਲ ਆਪਣੇ ਚਾਂਸ ਦਾ ਫਾਇਦਾ ਚੰਗੀ ਤਰ੍ਹਾਂ ਨਹੀਂ ਉਠਾ ਸਕੇ।


ਸੁਣੋ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਦਰਦ, ਬੋਲੇ ਜੇ ਕੋਈ ਮੈਨੂੰ ਡੈਡੀ ਸਮਝੇ ਤਾਂ...

ਤਿੰਨ ਹਫਤੇ ਪਹਿਲਾਂ ਹੀ ਸ਼ਾਰਦੁਲ ਪੰਡਿਤ ਦੀ ਘਰ 'ਚ ਐਂਟਰੀ ਹੋਈ ਸੀ। ਸ਼ੁਰੂ 'ਚ ਘਰ ਦੀ ਕੰਟੈਸਟੇਂਟ ਕਵਿਤਾ ਕੌਸ਼ਿਕ ਨਾਲ ਉਨ੍ਹਾਂ ਦੀ ਤਕਰਾਰ ਵੀ ਵੇਖਣ ਨੂੰ ਮਿਲੀ ਸੀ ਪਰ ਉਸ ਤੋਂ ਬਾਅਦ ਸ਼ਾਰਦੁਲ ਜ਼ਿਆਦਾ ਕੁਝ ਵੀ ਨਹੀਂ ਕਰ ਸਕੇ ਜਿਸ ਕਾਰਨ ਸ਼ਾਰਦੁਲ ਨੂੰ ਬੇਘਰ ਹੋਣਾ ਪਿਆ। ਦੂਜੇ ਪਾਸੇ ਸ਼ਾਰਦੁਲ ਦੇ ਓਪੋਜ਼ਿਟ ਰੁਬੀਨਾ ਦਿਲਾਇਕ ਨੋਮੀਨੇਟ ਹੋਈ ਸੀ।

ਚੰਡੀਗੜ੍ਹ 'ਚ ਇੱਕ ਹੋਰ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ

ਇਸ ਸੀਜ਼ਨ ਰੁਬੀਨਾ ਘਰ ਦੀ ਅਜਿਹੀ ਕੰਟੈਸਟੇਂਟ ਉਭਰਕੇ ਆਈ ਜੋ ਸਭ ਤੋਂ ਜ਼ਿਆਦਾ ਨੋਮੀਨੇਟ ਹੋਈ ਹੈ ਪਰ ਰੁਬੀਨਾ ਦੇ ਓਪੋਜ਼ਿਟ ਜੋ ਵੀ ਆਉਂਦਾ ਹੈ ਉਹ ਹਮੇਸ਼ਾ ਬੇਘਰ ਹੁੰਦਾ ਹੈ ਪਰ ਰੁਬੀਨਾ ਹਰ ਵਾਰ ਪਬਲਿਕ ਵੋਟਿੰਗ ਨਾਲ ਸੇਫ ਹੋ ਜਾਂਦੀ ਹੈ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਘਰ ਦੇ ਕੰਟੈਸਟੈਂਟ ਭਾਵੇਂ ਰੁਬੀਨਾ ਦੀ ਗੇਮ ਨੂੰ ਪਸੰਦ ਨਹੀਂ ਕਰਦੇ, ਪਰ ਪਬਲਿਕ ਸ਼ੋਅ ਦੇ ਅਖੀਰ ਤੱਕ ਰੁਬੀਨਾ ਨੂੰ ਵੇਖਣਾ ਚਾਹੁੰਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ