ਚੰਡੀਗੜ੍ਹ: ਬਾਲੀਵੁੱਡ ਫਿਲਮ 'ਜੁਗਜੁੱਗ ਜੀਓ' ਦਾ ਸ਼ੂਟ ਸ਼ੁਰੂ ਹੋ ਚੁੱਕਾ ਹੈ। ਇਸ ਫ਼ਿਲਮ ਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਵਰੁਣ ਧਵਨ, ਅਨਿਲ ਕਪੂਰ, ਕਿਆਰਾ ਅਡਵਾਨੀ ਤੇ ਨੀਤੂ ਕਪੂਰ ਫ਼ਿਲਮ ਦੇ ਅਹਿਮ ਕਿਰਦਾਰ ਹਨ। ਸਭ ਤੋਂ ਖਾਸ ਇਹ ਫ਼ਿਲਮ ਅਦਾਕਾਰਾ ਨੀਤੂ ਕਪੂਰ ਲਈ ਹੋਣ ਵਾਲੀ ਹੈ, ਜੋ ਕਾਫੀ ਸਾਲਾਂ ਬਾਅਦ ਕਿਸੇ ਫ਼ਿਲਮ ਦੀ ਸ਼ੂਟਿੰਗ ਕਰਨ ਜਾ ਰਹੀ ਹੈ। ਨੀਤੂ ਕਪੂਰ ਨੇ ਸੋਸ਼ਲ ਮੀਡੀਆ ਦੇ ਖੁਦ ਪੋਸਟ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।




ਉਨ੍ਹਾਂ ਲਿਖਿਆ, 'ਇੰਨੇ ਸਾਲਾਂ ਬਾਅਦ ਸੈੱਟ 'ਤੇ ਵਾਪਸੀ ਤੇ ਨਵੀਂ ਸ਼ੁਰੂਆਤ ਤੇ ਫਿਲਮਾਂ ਦਾ ਇਹ ਜਾਦੂ। ਮੈਂ ਤੁਹਾਡਾ ਪਿਆਰ ਤੇ ਮੌਜੂਦਗੀ ਮਹਿਸੂਸ ਕਰਦੀ ਹਾਂ। ਮਾਂ ਤੋਂ ਲੈ ਕੇ ਕਪੂਰ ਸਾਹਿਬ ਤੱਕ ਤੇ ਰਣਬੀਰ ਹਮੇਸ਼ਾਂ ਮੇਰੇ ਨਾਲ ਰਹਿੰਦੇ ਹਨ। ਹੁਣ ਮੈਂ ਆਪਣੇ ਆਪ ਨੂੰ ਆਪਣੇ ਆਪ ਤੋਂ ਕੁਝ ਡਰ ਮਹਿਸੂਸ ਕਰ ਰਹੀ ਹਾਂ, ਪਰ ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ।



ਇਸ ਤੋਂ ਪਹਿਲਾ ਨੀਤੂ ਕਪੂਰ ਆਖ਼ਿਰੀ ਬਾਰ ਆਪਣੇ ਬੇਟੇ ਰਣਬੀਰ ਕਪੂਰ ਦੀ ਫ਼ਿਲਮ 'ਬੇਸ਼ਰਮ' 'ਚ ਨਜ਼ਰ ਆਈ ਸੀ। ਹੁਣ ਸਾਲ 2021 'ਚ ਆਉਣ ਵਾਲੀ ਫ਼ਿਲਮ 'ਜੁਗਜੁੱਗ ਜੀਓ' ਨਾਲ ਉਹ ਸਾਲਾਂ ਬਾਅਦ ਪਰਦੇ 'ਤੇ ਵਾਪਸੀ ਕਰੇਗੀ। ਦੂਜੇ ਪਾਸੇ ਇਸ ਫ਼ਿਲਮ ਦੀ ਸ਼ੂਟਿੰਗ 'ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਜਿੱਥੇ ਕਈ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਹਾਲ ਹੀ ਦੇ ਸਮੇ 'ਚ ਹੋ ਰਹੀ ਹੈ।

ਗਿੱਪੀ ਗਰੇਵਾਲ ਤੀਜੀ ਵਾਰ ਕਰਨਗੇ 'ਅਰਦਾਸ', ਫਿਲਹਾਲ ਲੰਡਨ 'ਚ ਪਾਈ 'ਪਾਣੀ 'ਚ ਮਧਾਣੀ'

ਆਯੂਸ਼ਮਾਨ ਖੁਰਾਣਾ ਦੀ ਅਗਲੀ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਦੀ ਸ਼ੂਟਿੰਗ ਵੀ ਚੰਡੀਗੜ੍ਹ 'ਚ ਹੋ ਰਹੀ ਹੈ ਤੇ ਸ਼ਾਹਿਦ ਕਪੂਰ ਵੀ ਆਪਣੀ ਫ਼ਿਲਮ 'ਜਰਸੀ' ਦੀ ਰਹਿੰਦੀ ਸ਼ੂਟਿੰਗ ਨੂੰ ਇਸ ਸ਼ਹਿਰ 'ਚ ਪੂਰਾ ਕਰ ਰਹੇ ਹਨ। ਹੁਣ ਵਰੁਣ ਧਵਨ, ਅਨਿਲ ਕਪੂਰ, ਕਿਆਰਾ ਅਡਵਾਨੀ ਤੇ ਨੀਤੂ ਕਪੂਰ ਸਟਾਰਰ ਫ਼ਿਲਮ 'ਜੁਗਜੁੱਗ ਜੀਓ' ਦੀ ਸ਼ੂਟਿੰਗ ਵੀ 'ਚੰਡੀਗੜ੍ਹ' 'ਚ ਸ਼ੁਰੂ ਹੋ ਗਈ ਹੈ।   

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ