ਨਵੀਂ ਦਿੱਲੀ: ਤੁਸੀਂ ਮਾਮੂਲੀ ਜਿਹੇ ਦਿਖਣ ਵਾਲੇ ਕਬੂਤਰ (Pigeon) ਦੀ ਕੀਮਤ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇਸ ਕਬੂਤਰ ਦੀ ਕੀਮਤ ਇੰਨੀ ਹੈ ਜਿਸ ਵਿੱਚ ਤੁਸੀਂ ਦਿੱਲੀ ਜਾਂ ਮੁੰਬਈ ਵਿੱਚ 1-1 ਕਰੋੜ ਦੇ ਇੱਕ ਦਰਜਨ ਫਲੈਟ ਖਰੀਦ ਸਕਦੇ ਹੋ। ਇਹ ਕੋਈ ਆਮ ਕਬੂਤਰ ਨਹੀਂ ਜੋ ਕਦੇ ਤੁਹਾਡੀ ਬਾਲਕੋਨੀ ਵਿੱਚ ਬੈਠ ਕੇ ਗੁਟਰ-ਗੁਟਰ ਕਰਦਾ ਹੈ। ਇਹ ਕਬੂਤਰ ਆਪਣੀ ਪ੍ਰਜਾਤੀ ਦਾ ਸਭ ਤੋਂ ਤੇਜ਼ ਉੱਡਣ ਵਾਲਾ ਕਬੂਤਰ ਹੈ। ਹਾਲ ਹੀ ਵਿੱਚ ਹੋਈ ਨਿਲਾਮੀ ਨੇ ਇਸ ਨੂੰ 14 ਕਰੋੜ ਰੁਪਏ ਤੋਂ ਵੱਧ ਵਿੱਚ ਖਰੀਦਿਆ ਹੈ।
ਹੋ ਗਏ ਨਾ ਹੈਰਾਨ ਪਰ ਦੱਸ ਦਈਏ ਕਿ ਇਸ ਕਬੂਤਰ ਦਾ ਨਾਂ ‘ਨਿਊ ਕਿਮ’ ਹੈ। ਬੈਲਜੀਅਨ ਜਾਤੀ ਦਾ ਇਹ ਕਬੂਤਰ 14.14 ਕਰੋੜ ਰੁਪਏ ਵਿੱਚ ਵਿਕਿਆ ਜਿਸ ਨੂੰ ਰਈਸ ਚੀਨੀ ਨੇ ਬੈਲਜੀਅਮ ਦੇ ਹਾਲੇ ਸਥਿਤ ਪੀਪਾ ਪੇਜਨ ਸੈਂਟਰ ਵਿਖੇ ਨਿਲਾਮੀ ਦੌਰਾਨ ਖਰੀਦਿਆ। ਦੋ ਚੀਨੀ ਨਾਗਰਿਕਾਂ ਨੇ ਇਸ ਨੂੰ ਖਰੀਦਣ ਲਈ ਬੋਲੀ ਲਾਈ। ਦੋਵਾਂ ਨੇ ਆਪਣੀ ਪਛਾਣ ਜ਼ਾਹਰ ਨਹੀਂ ਕੀਤੀ।
ਇਹ ਦੋਵੇਂ ਚੀਨੀ ਨਾਗਰਿਕ ਸੁਪਰ ਡੁਪਰ ਤੇ ਹਿੱਟਮੈਨ ਦੇ ਨਾਮ 'ਤੇ ਬੋਲੀ ਲਗਾ ਰਹੇ ਸੀ। ਹਿਟਮੈਨ ਨੇ ਪਹਿਲਾਂ ਨਿਊ ਕਿਮ ਲਈ ਬੋਲੀ ਲਗਾਈ, ਬਾਅਦ ਵਿੱਚ ਸੁਪਰ ਡੁਪਰ ਨੇ ਬੋਲੀ ਲਾਈ। ਸੁਪਰ ਡੁਪਰ ਨੇ ਇਸ ਕਬੂਤਰ ਨੂੰ ਆਪਣੇ ਨਾਂ ਕਰਨ ਲਈ 1.9 ਮਿਲੀਅਨ ਡਾਲਰ ਯਾਨੀ 14.14 ਕਰੋੜ ਰੁਪਏ ਦੀ ਬੋਲੀ ਲਗਾਈ।
ਜਾਣਕਾਰੀ ਮੁਤਾਬਕ ਨਿਊ ਕਿਮ ਵਰਗੇ ਰੇਸਿੰਗ ਕਬੂਤਰ 15 ਸਾਲਾਂ ਤਕ ਜੀ ਸਕਦੇ ਹਨ। ਉਹ ਦੌੜ ਵਿਚ ਹਿੱਸਾ ਲੈਂਦੇ ਹਨ। ਇਨ੍ਹਾਂ ਕਬੂਤਰਾਂ ‘ਤੇ ਆਨਲਾਈਨ ਸੱਟੇਬਾਜ਼ੀ ਹੁੰਦਾ ਹੈ। ਅੱਜ ਕੱਲ੍ਹ ਇਨ੍ਹਾਂ ਕਬੂਤਰਾਂ ਦੇ ਜ਼ਰੀਏ ਚੀਨ ਤੇ ਯੂਰਪੀਅਨ ਦੇਸ਼ਾਂ ਦੇ ਨੇਤਾ ਆਪਣੇ ਪੈਸੇ ਨੂੰ ਕਈ ਗੁਣਾ ਵਧਾ ਰਹੇ ਹਨ।
ਕੁਝ ਖਾਸ ਜਾਣਕਾਰੀ ਲਈ ਦੱਸ ਦਈਏ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਬੈਲਜੀਅਮ ਵਿਚ 2.50 ਲੱਖ ਰੇਸਿੰਗ ਕਬੂਤਰਾਂ ਦੀ ਫੌਜ ਸੀ ਜੋ ਜਾਣਕਾਰੀ ਦੇ ਆਦਾਨ-ਪ੍ਰਦਾਨ ਵਿੱਚ ਵਰਤੀ ਜਾਂਦੀ ਸੀ। ਇਸ ਤੋਂ ਇਲਾਵਾ ਇਨ੍ਹਾਂ ਕਬੂਤਰਾਂ ਬਾਰੇ ਇੱਕ ਫੈਡਰੇਸ਼ਨ ਬਣਾਈ ਗਈ, ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਸੀ।
ਲਗਪਗ 50 ਸਾਲ ਪਹਿਲਾਂ ਤੱਕ ਫਰਾਂਸ ਅਤੇ ਸਪੇਨ ਵਿੱਚ ਕਬੂਤਰਾਂ ਨੂੰ ਮੌਸਮ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਸੀ। ਉਹ ਦੂਰ ਉੱਡਦੇ ਤੇ ਮੌਸਮ ਦੀ ਜਾਣਕਾਰੀ ਲਿਆਉਂਦੇ। ਉਨ੍ਹਾਂ ਦੇ ਪੈਰਾਂ ‘ਤੇ ਲਗਾਏ ਉਪਕਰਣਾਂ ਵਿੱਚ ਮੌਸਮ ਦੀ ਜਾਣਕਾਰੀ ਦਰਜ ਹੁੰਦੀ ਸੀ।
ਸਸਤਾ Redmi 9i ਖਰੀਦਣ ਦਾ ਆਖਰੀ ਮੌਕਾ, ਫ਼ਲਿੱਪਕਾਰਟ ਸੇਲ ’ਚ ਵੱਡੀ ਛੋਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਮ ਜਿਹੇ ਦਿੱਸਣ ਵਾਲੇ ਕਬੂਤਰ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼, 14 ਕਰੋੜ ਲੱਗੀ ਬੋਲੀ, ਬੰਦੇ ਨੇ ਹੁਣ ਤੱਕ ਕਮਾਏ 52 ਕਰੋੜ
ਏਬੀਪੀ ਸਾਂਝਾ
Updated at:
16 Nov 2020 12:46 PM (IST)
ਦੱਸ ਦਈਏ ਕਿ 76 ਸਾਲਾ ਗੈਸਟਨ ਵਾਨ ਡੇ ਵੁਵਰੇ ਤੇ ਉਸ ਦੇ ਬੇਟੇ ਰੇਸਿੰਗ ਕਬੂਤਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਇਸ ਨਿਲਾਮੀ ਵਿੱਚ 445 ਕਬੂਤਰ ਸੀ। ਇਸ ਨਿਲਾਮੀ ਵਿੱਚ ਵੇਚੇ ਗਏ ਕਬੂਤਰਾਂ ਤੇ ਹੋਰ ਪੰਛੀਆਂ ਤੋਂ ਕੁੱਲ 52.15 ਕਰੋੜ ਰੁਪਏ ਦੀ ਕਮਾਈ ਹੋਈ ਹੈ।
- - - - - - - - - Advertisement - - - - - - - - -