ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਖੇਤੀ ਕਾਨੂੰਨਾਂ (Agriculture Law) ਕਰਕੇ ਪੰਜਾਬ ‘ਚ ਬੀਜੇਪੀ (BJP in Punjab) ਦੇ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਬੀਜੇਪੀ ਖਿਲਾਫ ਕਿਸਾਨਾਂ ਦਾ ਗੁੱਸਾ ਸਿਖਰਾਂ ‘ਤੇ ਹੈ। ਇਸ ਮਗਰੋਂ ਬੀਜੇਪੀ ਦੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (SAD) ਨੇ ਵੀ ਉਨ੍ਹਾਂ ਨਾਲ ਰਿਸ਼ਤਾ ਖ਼ਤਮ ਕਰ ਲਿਆ ਸੀ। ਹੁਣ ਬੀਜੇਪੀ ਪੰਜਾਬ ਸਣੇ ਹੋਰ ਕਈ ਸੂਬਿਆਂ ‘ਚ ਆਪਣੀ ਕਾਰਜਪ੍ਰਣਾਲੀ ‘ਚ ਵੱਡਾ ਫੇਰਬਦਲ ਕਰਨ ਵਾਲੀ ਹੈ।
ਜੀ ਹਾਂ, ਹੁਣ ਖ਼ਬਰਾਂ ਹਨ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੂਬਿਆਂ ਦੇ ਇੰਚਾਰਜ ‘ਚ ਬਦਲਾਅ ਕੀਤਾ ਹੈ। ਇਸ ਦਰਮਿਆਨ ਹੁਣ ਪੰਜਾਬ ਤੇ ਚੰਡੀਗੜ੍ਹ ਇਕਾਈ ਦਾ ਇੰਚਾਰਜ ਲਾ ਕੇ ਦੁਸ਼ਯੰਤ ਕੁਮਾਰ ਗੌਤਮ ਨੂੰ ਵੱਡਾ ਜਿੰਮਾ ਸੌਂਪਿਆ ਗਿਆ ਹੈ। ਜਦੋਂਕਿ ਡਾ. ਨਰਿੰਦਰ ਸਿੰਘ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸ ਸਿੱਖ ਵਿਧਵਾ ਨੂੰ ਇੰਗਲੈਂਡ ਜ਼ਬਰਦਸਤੀ ਭੇਜ ਸਕਦਾ ਭਾਰਤ, ਲੋਕਾਂ ਵਲੋਂ ਆਨਲਾਈਨ ਮੁਹਿੰਮ ਸ਼ੁਰੂ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਦੇ ਨਾਲ ਹੀ ਭਾਜਪਾ ਨੇਤਾ ਅਵਿਨਾਸ਼ ਖੰਨਾ ਨੂੰ ਹਿਮਾਚਲ ਦੇ ਜਨਰਲ ਸੱਕਤਰ ਤੇ ਜੰਮੂ-ਕਸ਼ਮੀਰ ਲਈ ਤਰੁਣ ਚੁੱਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਭਾਜਪਾ ਦੀ ਵੱਡੀ ਤਬਦੀਲੀ ਹੈ। ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੀ ਹੈ। ਅਕਾਲੀ ਦਲ ਤੋਂ ਦੂਰੀ ਬਣਨ ਤੋਂ ਬਾਅਦ ਦੋਵੇਂ ਪਾਰਟੀਆਂ ਇੱਕ ਦੂਜੇ ‘ਤੇ ਤਿੱਖੇ ਹਮਲੇ ਕਰ ਰਹੀਆਂ ਹਨ।
ਦੀਵਾਲੀ ‘ਤੇ ਹੋਈ 72,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਨਾਲ ਚੀਨ ਨੂੰ ਭਾਰੀ ਘਾਟਾ- ਪੜ੍ਹੋ ਸਾਰੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
BJP in Punjab: ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਮਗਰੋਂ ਬੀਜੇਪੀ ਦਾ ਵੱਡਾ ਕਦਮ, ਹੁਣ ਨਵੇਂ ਲੀਡਰਾਂ ਨੂੰ ਸੌਂਪੀ ਪੰਜਾਬ ਦੀ ਜ਼ਿੰਮੇਵਾਰੀ
ਮਨਵੀਰ ਕੌਰ ਰੰਧਾਵਾ
Updated at:
16 Nov 2020 10:07 AM (IST)
ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਪੰਜਾਬ ਵਿੱਚ ਵੱਖਰੇ ਰਸਤੇ ‘ਤੇ ਹਨ। ਪੰਜਾਬ ਬੀਜੇਪੀ ਦੇ ਨਵੇਂ ਨਿਯੁਕਤ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਸੰਗਠਨ ਮਜ਼ਬੂਤ ਹੈ। ਪਾਰਟੀ ਇਕੱਲੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।
- - - - - - - - - Advertisement - - - - - - - - -