ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਡੇ ਦਾਅਵਿਆਂ ਅਤੇ ਪਾਬੰਦੀਆਂ ਦੇ ਬਾਵਜੂਦ ਵੀ ਇਸ ਵਾਰ ਦੀਵਾਲੀ ਮੌਕੇ ਸੂਬੇ ਵਿੱਚ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਵੱਧ ਰਿਹਾ। ਮਹਾਨਗਰ ਅੰਮ੍ਰਿਤਸਰ ਸਭ ਤੋਂ ਪ੍ਰਦੂਸ਼ਿਤ ਰਿਹਾ, ਜਦੋਂਕਿ ਲੁਧਿਆਣਾ ਦੂਜੇ ਅਤੇ ਪਟਿਆਲਾ ਤੀਜੇ ਸਥਾਨ 'ਤੇ ਰਿਹਾ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀਵਾਲੀ ਵਾਲੇ ਦਿਨ ਕਰਵਾਏ ਗਏ ਏਅਰ ਕੁਆਲਟੀ ਇੰਡੈਕਸ ਸਰਵੇਖਣ ਤੋਂ ਹੋਇਆ ਹੈ। ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਪਟਾਕੇ ਚਲਾਉਣ 'ਤੇ ਪਾਬੰਦੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪ੍ਰਦੂਸ਼ਣ ਘੱਟ ਰਿਹਾ।


ਦੱਸ ਦਈਏ ਕਿ ਇਹ ਸਰਵੇਖਣ ਦੀਵਾਲੀ ਵਾਲੇ ਦਿਨ ਯਾਨੀ ਸ਼ਨੀਵਾਰ ਸਵੇਰੇ 7 ਵਜੇ ਤੋਂ ਐਤਵਾਰ ਸਵੇਰੇ 6 ਵਜੇ ਕੀਤਾ ਗਿਆ। ਇਸ ਦੇ ਤਹਿਤ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪਾਰਟੀਕਿਊਲਟ ਮੈਟਰ 2.5 ਅਤੇ 10 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਟੈਸਟ ਕੀਤੇ ਗਏ। ਇਸ ਸਰਵੇਖਣ ਮੁਤਾਬਕ, ਅੰਮ੍ਰਿਤਸਰ ਇਸ ਦੀਵਾਲੀ ਸਭ ਤੋਂ ਪ੍ਰਦੂਸ਼ਿਤ ਸੀ।

ਅੰਮ੍ਰਿਤਸਰ ਵਿਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 386 ਰਿਹਾ ਜੋ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਰਿਹਾ। ਇੱਥੇ ਜਲੰਧਰ ਵਿੱਚ 328, ਖੰਨਾ ਵਿੱਚ 281, ਲੁਧਿਆਣਾ ਵਿੱਚ 376, ਮੰਡੀ ਗੋਬਿੰਦਗੜ ਵਿੱਚ 262 ਅਤੇ ਪਟਿਆਲੇ ਵਿੱਚ 334 ਪਈ ਸੀ। ਪਿਛਲੇ ਸਾਲ ਹਵਾ ਦੀ ਗੁਣਵੱਤਾ ਦਾ ਇੰਡੈਕਸ ਅੰਮ੍ਰਿਤਸਰ ਵਿਚ 276, ਜਲੰਧਰ ਵਿਚ 282, ਖੰਨਾ ਵਿਚ 255, ਲੁਧਿਆਣਾ ਵਿਚ 304, ਮੰਡੀ ਗੋਬਿੰਦਗੜ ਵਿਚ 311 ਅਤੇ ਪਟਿਆਲਾ ਵਿਚ 328 ਸੀ।

ਗੈਰ-ਦਸਤਾਵੇਜ਼ੀ ਪ੍ਰਵਾਸੀ ਸਿੱਖ ਬਜ਼ੁਰਗ ਨੂੰ ਭਾਰਤ ਨਾ ਭੇਜਣ ਦੇ ਸਮਰਥਨ ਵਿੱਚ ਆਏ ਹਜ਼ਾਰਾ ਲੋਕ, ਜਾਣੋ ਕੀ ਹੈ ਪੂਰਾ ਮਾਮਲਾ

ਪੀਪੀਸੀਬੀ ਦੇ ਐਕਸੀਅਨ ਸੁਰਿੰਦਰ ਸਿੰਘ ਮਠਾੜੂ ਨੇ ਮੰਨਿਆ ਕਿ ਪਿਛਲੇ ਸਾਲ ਨਾਲੋਂ ਪੰਜਾਬ ਵਿੱਚ ਪ੍ਰਦੂਸ਼ਣ ਜ਼ਿਆਦਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਇਸ ਦਾ ਕਾਰਨ ਦੀਵਾਲੀ ਦੇ ਦਿਨ ਤਾਪਮਾਨ ਘੱਟ ਹੋਣਾ ਹੈ। 2019 ਵਿਚ ਦੀਵਾਲੀ ਦਾ ਤਾਪਮਾਨ 23 ਡਿਗਰੀ ਸੀ। ਜਦਕਿ ਇਸ ਸਾਲ ਇਹ 19 ਡਿਗਰੀ ਸੀ। ਮਿੱਟੀ ਦੇ ਕਣ ਘੱਟ ਤਾਪਮਾਨ ਕਾਰਨ ਵਾਯੂਮੰਡਲ ਵਿੱਚ ਉੱਪਰ ਵੱਲ ਨਹੀਂ ਗਏ। ਇਸ ਕਾਰਨ ਇਨ੍ਹਾਂ ਕਣਾਂ ਦਾ ਫੈਲਾਅ ਘੱਟ ਸੀ, ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੋਇਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904