ਚੰਡੀਗੜ੍ਹ: ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ 'ਚ ਬਣੀ ਫਿਲਮ ਅਰਦਾਸ ਦੇ ਤੀਜੇ ਭਾਗ ਦਾ ਐਲਾਨ ਹੋ ਗਿਆ ਹੈ। ਤੀਜੇ ਭਾਗ ਦਾ ਨਾਮ 'ਅਰਦਾਸ ਸਰਬਤ ਦੇ ਭਲੇ ਦੀ' ਹੋਏਗਾ। ਫਿਲਮ ਅਰਦਾਸ ਦਾ ਪਹਿਲਾ ਭਾਗ 2016 'ਚ ਰਿਲੀਜ਼ ਹੋਇਆ ਸੀ ਜਿਸ 'ਚ ਐਮੀ ਵਿਰਕ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮੈਂਡੀ ਤੱਖਰ ਵਰਗੇ ਸਿਤਾਰੇ ਸੀ। ਫਿਲਮ ਆਰਡਰ ਗਿੱਪੀ ਲਈ ਇੱਕ ਪ੍ਰਯੋਗ ਵਰਗਾ ਸੀ ਪਰ ਇਹ ਫਿਲਮ ਸਫਲ ਸਾਬਤ ਹੋਈ। ਜਦਕਿ ਉਸੇ ਦਿਨ ਅਮਰਿੰਦਰ ਗਿੱਲ ਦੀ ਫਿਲਮ 'ਲਵ ਪੰਜਾਬ' ਵੀ ਰਿਲੀਜ਼ ਹੋਈ ਸੀ ਪਰ ਦੋਹਾਂ ਫਿਲਮ ਨੇ ਬੋਕਸ ਆਫ਼ਿਸ 'ਤੇ ਚੰਗੀ ਕਮਾਈ ਕੀਤੀ ਸੀ। ਗਰੀਬੀ ਕਰਕੇ ਪੜ੍ਹਾਈ ਛੱਡਣ ਵਾਲੇ ਦਿਲਜੀਤ ਦੋਸਾਂਝ ਨੇ ਕਦੋਂ ਖਰੀਦਿਆ ਜਹਾਜ਼? ਦੇਖੋ ਦਿਲਜੀਤ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ ਇਸ ਵੀਡੀਓ 'ਚ ਪਹਿਲੀ ਫਿਲਮ ਦੀ ਕਾਮਯਾਬੀ ਤੋਂ ਬਾਅਦ ਗਿੱਪੀ ਨੇ ਅਰਦਾਸ ਦਾ ਦੂਜਾ ਭਾਗ 'ਅਰਦਾਸ ਕਰਾਂ' ਵੀ ਪ੍ਰੋਡਿਊਸ ਕੀਤਾ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਫਿਲਮ ਦੇ ਬੌਕਸ ਆਫ਼ਿਸ 'ਤੇ ਮਿਲੇ ਰਿਸਪੌਂਸ ਨੂੰ ਵੇਖਦੇ ਹੋਏ ਹੁਣ ਇਸ ਦੇ ਤੀਜੇ ਭਾਗ ਦੀ ਤਿਆਰੀ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਗਿੱਪੀ ਗਰੇਵਾਲ ਲੰਡਨ 'ਚ ਫਿਲਮ 'ਪਾਣੀ 'ਚ ਮਧਾਣੀ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਹੁਣ 'ਫੱਟੇ ਦਿੰਦੇ ਚੱਕ ਪੰਜਾਬੀ' ਦੀ ਸ਼ੂਟਿੰਗ ਕਰ ਰਹੇ ਹਨ ਤੇ ਬੈਕ ਟੂ ਬੈਕ ਕਈ ਪ੍ਰੋਜੈਕਟ ਵਾਪਸ ਦਰਸ਼ਕਾਂ ਵਾਸਤੇ ਲੈ ਕੇ ਆਉਣਗੇ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ