ਰੁਦਰਪ੍ਰਿਯਾਗ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਭਾਰੀ ਬਰਫਬਾਰੀ ਕਾਰਨ ਕੇਦਾਰਨਾਥ ਵਿੱਚ ਫਸੇ ਗਏ ਹਨ। ਦੋਵੇਂ ਮੌਸਮ 'ਚ ਸੁਧਾਰ ਤੋਂ ਬਾਅਦ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਐਤਵਾਰ ਨੂੰ ਕੇਦਾਰਨਾਥ ਧਾਮ ਪਹੁੰਚੇ ਸੀ ਜਿੱਥੇ ਉਨ੍ਹਾਂ ਦੀ ਮੌਜੂਦਗੀ 'ਚ ਸੋਮਵਾਰ ਸਵੇਰੇ ਕੇਦਾਰਨਾਥ ਧਾਮ ਬੰਦ ਹੋ ਗਿਆ।

ਹਿਮਾਚਲ 'ਚ ਵਿੱਛੀ ਬਰਫ ਦੀ ਚਾਦਰ, ਕਿਸਾਨਾਂ ਦੇ ਖਿੜ੍ਹੇ ਚਿਹਰੇ, ਸੈਲਾਨੀਆਂ ਨੇ ਖਿੱਚੀ ਤਿਆਰੀ

ਭਾਈ ਦੂਜ 'ਤੇ ਕੇਦਾਰਨਾਥ ਮੰਦਰ ਦੇ ਦਰਵਾਜ਼ੇ ਸਵੇਰੇ 8.30 ਵਜੇ ਵਿਵਸਥਾ ਨਾਲ ਬੰਦ ਕਰ ਦਿੱਤੇ ਗਏ। ਇਸ ਦੌਰਾਨ ਯੋਗੀ ਆਦਿੱਤਿਆਨਾਥ ਨੇ ਬਰਫਬਾਰੀ ਦਾ ਵੀ ਆਨੰਦ ਲਿਆ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਕੈਬਨਿਟ ਮੰਤਰੀ ਮਦਨ ਕੌਸ਼ਿਕ ਤੇ ਰਾਜ ਮੰਤਰੀ ਧੰਨ ਸਿੰਘ ਰਾਵਤ ਮੌਜੂਦ ਸੀ।

ਕਿਸਮਤ ਜਾਂ ਕਾਬਲੀਅਤ! ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਵੇਖਿਆ ਵੱਡਾ ਸੁਫਨਾ, ਹੁਣ ਬਣ ਰਹੇ 7ਵੀਂ ਵਾਰ ਮੁੱਖ ਮੰਤਰੀ

ਅੱਜ ਸਵੇਰੇ 5:30 ਵਜੇ ਕਨੂੰਨ-ਵਿਵਸਥਾ ਨਾਲ ਅਸਥਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਪਰ ਨਿਰੰਤਰ ਬਰਫਬਾਰੀ ਨੇ ਮੰਦਰ ਦੇ ਗੇਟ ਅਤੇ ਡੋਲੀ ਰਵਾਨਗੀ 'ਚ ਦੇਰੀ ਕਰ ਦਿੱਤੀ। ਪੁਲਿਸ ਸੁਪਰਡੈਂਟ ਨਵਨੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵੇਂ ਮੌਸਮ ਖ਼ਰਾਬ ਮੌਸਮ ਕਾਰਨ ਕੇਦਾਰਨਾਥ ਵਿੱਚ ਹੀ ਰਹਿ ਰਹੇ ਹਨ। ਮੌਸਮ ਦੇ ਸੁਧਾਰ ਦੇ ਨਾਲ ਹੀ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ