ਸ਼ਿਮਲਾ: ਹਿਮਾਚਲ ਵਿੱਚ ਢਾਈ ਮਹੀਨਿਆਂ ਦੇ ਸੋਕੇ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਬਦਲਣ ਨਾਲ ਬਰਫ ਦੀ ਚਿੱਟੀ ਚਾਦਰ ਉਪਰਲੇ ਖੇਤਰਾਂ ਵਿੱਚ ਫੈਲ ਗਈਆਂ ਹਨ, ਜਦਕਿ ਹੇਠਲੇ ਇਲਾਕਿਆਂ ਵਿੱਚ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਸੂਬੇ 'ਚ ਕਿੰਨੌਰ ਦੀਆਂ ਪਹਾੜੀਆਂ, ਲੋਹਲ ਚੋਟੀਆਂ, ਸ਼ਿਮਲਾ ਦੇ ਕੁਫਰੀ, ਨਾਰਕੰਡਾ ਤੇ ਖੜਾਪਥਰ, ਚੰਬਾ ਦੇ ਡਲਹੌਜ਼ੀ, ਰੋਹਤਾਂਗ ਤੇ ਧੌਲਾਧਾਰ ਦੀਆਂ ਪਹਾੜੀਆਂ 'ਤੇ ਤਾਜ਼ਾ ਬਰਫਬਾਰੀ ਹੋਈ ਹੈ।



ਤਾਜ਼ਾ ਬਰਫਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਕਾਰਨ ਠੰਢ ਵਿੱਚ ਵਾਧਾ ਹੋਇਆ ਹੈ। ਅਜਿਹੇ ਮੌਸਮ ਕਾਰਨ ਕਿਸਾਨਾਂ ਤੇ ਮਾਲੀਆਂ ਦੇ ਚਿਹਰੇ ਖਿੜ੍ਹ ਗਏ ਹਨ। ਇਸ ਦੇ ਨਾਲ ਹੀ ਸੈਲਾਨੀਆਂ ਦੇ ਆਉਣ ਦੀ ਉਮੀਦ ਵੀ ਵਧ ਗਈ ਹੈ। ਕਿਸਾਨ ਬਾਗਵਾਨ ਲੰਬੇ ਸਮੇਂ ਤੋਂ ਬਰਫਬਾਰੀ ਦੀ ਉਮੀਦ ਕਰ ਰਹੇ ਸੀ।

ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ 'ਚ ਕਰ ਵਿਖਾਇਆ

ਸੋਕੇ ਦੇ ਕਾਰਨ ਨਾ ਤਾਂ ਕਣਕ ਤੇ ਨਾ ਹੀ ਹੋਰ ਫਸਲਾਂ ਬਿਜਾਈ ਹੋ ਪਾ ਰਹੀ ਸੀ ਤੇ ਨਾਲ ਹੀ ਫਲਾਂ ਅਤੇ ਹੋਰ ਫਸਲਾਂ 'ਤੇ ਖਤਰਾ ਮੰਡਰਾਉਣ ਲੱਗ ਪਿਆ ਸੀ। ਸੰਗਲਾ 'ਚ 25.0 ਸੈ.ਮੀ., ਗੋਂਡਲਾ 'ਚ 20.0 ਸੈ.ਮੀ., ਕੋਟੀ 'ਚ 20.0 ਸੈ.ਮੀ., ਖਦਰਾਲਾ 'ਚ 18.0 ਸੈ.ਮੀ., ਐਸ ਸ਼ਿਲਾਰੂ 'ਚ 10.4 ਸੈ.ਮੀ., ਖੋਕਸਰ 'ਚ 10.0 ਸੈ.ਮੀ., ਕੁਫਰੀ 'ਚ 7.0 ਸੈ.ਮੀ., ਮਨਾਲੀ 2.0 ਅਤੇ ਕੇਲੌਂਗ 'ਚ 4.0 ਸੈ.ਮੀ. ਬਰਫਬਾਰੀ ਰਿਕਾਰਡ ਕੀਤੀ ਗਈ।