ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ ਸਪੇਸ ਸੈਂਟਰ ਤੋਂ ਐਤਵਾਰ ਨੂੰ ਸਪੇਸੈਕਸ ਰਾਕੇਟ (NASA-SpaceX) ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਇਆ। ਆਪਣੀ 27 ਘੰਟੇ ਦੀ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ ਫਾਲਕਨ ਨਾਂ ਦਾ ਰਾਕੇਟ ਮੰਗਲਵਾਰ ਸਵੇਰੇ ਸਾਢੇ 9 ਵਜੇ ਆਈਐਸਐਸ ‘ਤੇ ਪਹੁੰਚੇਗਾ। ਇਸ ਲਾਂਚ ਦੀ ਖਾਸ ਗੱਲ ਇਹ ਹੈ ਕਿ ਇਹ ਰਾਕੇਟ ਏਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਹੈ।

ਇਸ ਤੋਂ ਪਹਿਲਾਂ ਨਾਸਾ ਰੂਸ ਦੇ ਸੋਯੂਜ਼ ਰਾਕੇਟ 'ਤੇ ਨਿਰਭਰ ਕਰਦਾ ਸੀ। ਰੂਸ ਪਿਛਲੇ ਲਗਪਗ ਇੱਕ ਦਹਾਕੇ ਤੋਂ ਨਾਸਾ ਨੂੰ ਇਹ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਲਾਂਚ ਦਾ ਨਾਂ ਕਰੂ-1 ਮਿਸ਼ਨ ਰੱਖਿਆ ਗਿਆ ਹੈ। ਲਗਪਗ 18 ਸਾਲ ਪਹਿਲਾਂ ਯੂਐਸ ਨੇ ਮਸ਼ਹੂਰ ਉਦਯੋਗਪਤੀ ਏਲਨ ਮਸਕ ਦੀ ਕੰਪਨੀ ਨਾਲ ਸਮਝੌਤਾ ਕੀਤਾ। ਨਾਸਾ ਦਾ ਐਲਨ ਮਸਕ ਦੀ ਕੰਪਨੀ ਦੀ ਮਦਦ ਨਾਲ ਕੰਮ ਕਰਨ ਦਾ ਅਸਲ ਉਦੇਸ਼ ਬ੍ਰਹਿਮੰਡ ਵਿੱਚ ਹੋਰ ਗ੍ਰਿਹਾਂ ‘ਤੇ ਬਸਤੀਆਂ ਸਥਾਪਤ ਕਰਨ ਦਾ ਹੈ।


ਸਪੇਸੈਕਸ ਦੇ ਇਸ ਕਰੂ ਡਰੈਗਨ ਕੈਪਸੂਲ ਦਾ ਨਾਂ ਰੇਜੀਲਿਏਂਸ ਹੈ। ਇਸ ਮਿਸ਼ਨ ਵਿਚ ਚਾਰ ਪੁਲਾੜ ਯਾਤਰੀ ਹਨ। ਇਨ੍ਹਾਂ ਚੋਂ ਤਿੰਨ ਅਮਰੀਕਾ ਦੇ ਅਤੇ ਇੱਕ ਜਾਪਾਨ ਤੋਂ ਹੈ। ਮਈ ਵਿੱਚ ਨਾਸਾ ਨੇ ਇੱਕ ਪ੍ਰਯੋਗ ਵਜੋਂ ਦੋ ਪੁਲਾੜ ਯਾਤਰੀਆਂ ਰਾਬਰਟ ਬੇਕਨ ਅਤੇ ਡਗਲਸ ਹਰਲੀ ਨੂੰ ਪੁਲਾੜ ਵਿੱਚ ਭੇਜਿਆ। ਇਨ੍ਹਾਂ ਦਾ ਪਰੀਖਣ ਐਂਡੇਵਰ ਨਾਂ ਦੇ ਕੈਪਸੂਲ ਵਿੱਚ ਕੀਤਾ ਗਿਆ ਸੀ। ਇਹ ਪੁਲਾੜ ਰਾਕੇਟ ਅਗਸਤ ਵਿੱਚ ਦੋ ਪੁਲਾੜ ਯਾਨ ਲੈ ਕੇ ਧਰਤੀ ‘ਤੇ ਪਰਤਿਆ ਸੀ।

Corona in Delhi: ਦਿੱਲੀ ‘ਚ ਕੋਰੋਨਾ ਨੇ ਬਿਗਾੜੇ ਹਾਲਾਤ, ਹੁਣ ਅਮਿਤ ਸ਼ਾਹ ਨੇ ਦਿੱਤੇ ਅਹਿਮ ਆਦੇਸ਼, ਇੱਥੇ ਪੜ੍ਹੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904