ਬੋਰਿਸ ਜੋਨਸਨ ਨੂੰ ਨੈਸ਼ਨਲ ਹੈਲਥ ਸਰਵਿਸ ਟੈਸਟ ਐਂਡ ਟਰੇਸ ਵਲੋਂ ਦੱਸਿਆ ਗਿਆ ਸੀ ਕਿ ਉਹ ਇੱਕ ਆਦਮੀ ਦੇ ਸੰਪਰਕ ਵਿੱਚ ਆਏ ਸੀ ਜਿਸ ਨੂੰ ਕੋਰੋਨਾ ਸੀ। ਇਸ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਖੁਦ ਨੂੰ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਗਈ।
ਉਨ੍ਹਾਂ ਦੇ ਬੁਲਾਰੇ ਨੇ ਕਿਹਾ, ‘ਪ੍ਰਧਾਨ ਮੰਤਰੀ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਸੈਲਫ ਆਇਸੋਲੇਟ ਹੋਣਗੇ। ਉਹ ਡਾਉਨਿੰਗ ਸਟ੍ਰੀਟ ਤੋਂ ਕੰਮ ਕਰਨਾ ਜਾਰੀ ਰੱਖੇਣਗੇ ਤੇ ਕੋਰੋਨਾ ਮਹਾਮਾਰੀ ਬਾਰੇ ਸਰਕਾਰ ਨੂੰ ਦਸਦੇ ਰਹਣਗੇ। ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਨਜ਼ਰ ਨਹੀਂ ਆ ਰਹੇ। ਨਿਯਮਾਂ ਮੁਤਾਬਕ ਬ੍ਰਿਟਿਸ਼ ਪ੍ਰਧਾਨਮੰਤਰੀ ਦੀ ਸੈਲਫ ਆਇਸੋਲੇਸ਼ਨ ‘ਚ 10 ਦਿਨਾਂ ਲਈ ਰਹਿਣਗੇ ਤੇ ਉਹ 26 ਨਵੰਬਰ ਨੂੰ ਬਾਹਰ ਆ ਸਕਣਗੇ।
ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਬੋਰਿਸ ਨੇ ਆਪਣੇ ਦਫਤਰ 10 ਡਾਉਨਿੰਗ ਸਟ੍ਰੀਟ ਵਿਚ 35 ਮਿੰਟ ਲਈ ਕੁਝ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਐਸ਼ਫੀਲਡੀ ਦੇ ਸਾਂਸਦ ਲੀ ਐਂਡਰਸਨ ਵੀ ਸ਼ਾਮਲ ਸੀ। ਬਾਅਦ ਵਿਚ ਐਂਡਰਸਨ ‘ਚ ਕੋਰੋਨਾ ਦੇ ਲੱਛਣ ਵੇਖੇ ਗਏ, ਫਿਰ ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਅਤੇ ਸੈਲਫ ਆਇਸੋਲੇਟ ਹੋ ਗਏ।
ਕੋਰੋਨਾ ਨੇ ਇਸ ਕ੍ਰਿਕਟਰ ਨੂੰ ਬਣਾਇਆ ਡਿਲੀਵਰੀ ਬੁਆਏ, ਇਮੋਸ਼ਨਲ ਟਵੀਟ ਕਰ ਕਹਿ ਇਹ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904