ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਪਿੱਛੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਆਪਣੇ ਦਮ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਲਈ ਬੀਜੇਪੀ ਨੇ ਨਵੀਂ ਰਣਨੀਤੀ ਘੜੀ ਹੈ। ਇਸ ਤਹਿਤ ਹਿੰਦੂ ਤੇ ਦਲਿਤ ਵੋਟ ਜ਼ਰੀਏ ਬੀਜੇਪੀ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਬਾਰੇ ਬੀਜੇਪੀ ਦੀ ਸਰਗਰਮੀ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਹੁਣ ਬੇਜੀਪੀ ਨੇ ਨਵਾਂ ਦਾਅ ਖੇਡਿਆ ਹੈ।


ਦਰਅਸਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬੀਜੇਪੀ ਦੀ ਪੰਜਾਬ ਇਕਾਈ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਬਣਾਏ ਗਏ ਹਨ। ਗੌਤਮ ਐਸਸੀ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਵੀ ਹਨ ਤੇ ਉਹ ਪੰਜਾਬ ਨਾਲ ਜੁੜੇ ਰਹੇ ਹਨ। ਅਹਿਮ ਗੱਲ ਇਹੋ ਹੈ ਕਿ ਭਾਜਪਾ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦਲਿਤਾਂ ਦੀ ਅਹਿਮ ਭੂਮਿਕਾ ਨੂੰ ਧਿਆਨ ’ਚ ਰੱਖਦਿਆਂ ਹੀ ਦਲਿਤ ਆਗੂ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ।

ਭਾਰੀ ਬਰਫਬਾਰੀ ਕਾਰਨ ਕੇਦਾਰਨਾਥ 'ਚ ਫਸੇ ਦੋ ਸੂਬਿਆਂ ਦੇ ਮੁੱਖ ਮੰਤਰੀ

ਗੌਤਮ ਦਾ ਕਹਿਣਾ ਹੈ ਕਿ ਰਾਜ ਵਿੱਚ ਭਾਜਪਾ ਦਾ ਸੰਗਠਨ ਮਜ਼ਬੂਤ ਹੈ। ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਤਸਵੀਰ ਵਿਖਾਈ ਜਾ ਰਹੀ ਹੈ, ਅਸਲ ਵਿੱਚ ਉਹ ਹੈ ਨਹੀਂ। ਛੋਟਾ ਕਿਸਾਨ ਖ਼ੁਸ਼ ਹੈ। ਪ੍ਰੇਸ਼ਾਨ ਤਾਂ ਸਿਰਫ਼ ਆੜ੍ਹਤੀ ਤੇ ਵਿਚੋਲੇ ਹਨ।

ਕਿਸਮਤ ਜਾਂ ਕਾਬਲੀਅਤ! ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਵੇਖਿਆ ਵੱਡਾ ਸੁਫਨਾ, ਹੁਣ ਬਣ ਰਹੇ 7ਵੀਂ ਵਾਰ ਮੁੱਖ ਮੰਤਰੀ

ਭਾਜਪਾ ਦੁਸ਼ਯੰਤ ਕੁਮਾਰ ਗੌਤਮ ਆਖਦੇ ਹਨ ਕਿ ਅਕਾਲੀ ਦਲ ਨੇ ਆਪਣੀਆਂ ਸਿਆਸੀ ਇੱਛਾਵਾਂ ਕਾਰਨ ਭਾਜਪਾ ਤੋਂ ਆਪਣਾ ਨਾਤਾ ਤੋੜਿਆ ਹੈ। ਪਹਿਲਾਂ ਅਕਾਲੀ ਦਲ ਖੇਤੀ ਬਿੱਲਾਂ ਦੀ ਹਮਾਇਤ ਕਰਦਾ ਸੀ ਪਰ ਬਾਅਦ ’ਚ ਵਿਰੋਧ ਕਰਨ ਲੱਗ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਆਪਣੇ ਦਮ ’ਤੇ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਨਵੇਂ ਖੇਤੀ ਕਾਨੂੰਨ ਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਦੇ ਕਿਸਾਨ ਡਾਢੇ ਖ਼ੁਸ਼ ਹਨ ਕਿਉਂਕਿ ਉਨ੍ਹਾਂ ਨੂੰ ਬੰਧੂਆ ਕਾਲ ਤੋਂ ਆਜ਼ਾਦੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਹਿਣ ’ਤੇ ਪੰਜਾਬ ਦਾ ਕਿਸਾਨ ਧਰਨੇ ਦੇ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ