Archana Gautam Viral Video: ਬਿੱਗ ਬੌਸ 16' ਫੇਮ ਅਰਚਨਾ ਗੌਤਮ ਫਿਲਹਾਲ 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆ ਰਹੀ ਹੈ। ਅਰਚਨਾ 2021 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਸੀ, ਪਰ ਸ਼ੁੱਕਰਵਾਰ ਨੂੰ ਜਦੋਂ ਉਹ ਨਵੀਂ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਪਹੁੰਚੀ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਉਸ ਦੇ ਪਿਤਾ ਵੀ ਉਸ ਦੇ ਨਾਲ ਸਨ। ਰਿਪੋਰਟ ਦੇ ਮੁਤਾਬਕ ਉਨ੍ਹਾਂ ਨੂੰ ਪਾਰਟੀ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਗੇਟ 'ਤੇ ਹੀ ਕੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਅਰਚਨਾ ਗੌਤਮ ਨਾਲ ਬਦਸਲੂਕੀ ਕੀਤੀ ਗਈ। ਉਸ ਦੇ ਪਿਤਾ ਨਾਲ ਕੁੱਟਮਾਰ ਹੋਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ।


ਇਹ ਵੀ ਪੜ੍ਹੋ: 'ਤਾਰਕ ਮਹਿਤਾ' ਦੇ ਜੇਠਾਲਾਲ ਨੇ ਵੀ ਛੱਡਿਆ ਸ਼ੋਅ? ਬਰੇਕ ਲੈਣ ਦਾ ਕੀਤਾ ਐਲਾਨ, ਪੋਸਟ ਸ਼ੇਅਰ ਕਰ ਕਹੀ ਇਹ ਗੱਲ


ਅਰਚਨਾ ਗੌਤਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਦੇਸ਼ 'ਚ ਹੋ ਰਹੇ ਮੁੱਦਿਆਂ 'ਤੇ ਆਪਣੀ ਰਾਏ ਦਿੰਦੀ ਨਜ਼ਰ ਆਉਂਦੀ ਹੈ। ਪਰ ਉਸਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਰਚਨਾ ਗੌਤਮ ਅਤੇ ਉਸਦੇ ਪਿਤਾ ਨੂੰ ਸੜਕ 'ਤੇ ਸ਼ਰੇਆਮ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਮਾਮਲਾ...


ਸੋਨੀਆ ਗਾਂਧੀ ਨੂੰ ਦੇਣ ਗਏ ਸਨ ਵਧਾਈ
ਅਰਚਨਾ ਗੌਤਮ ਦੇ ਪਿਤਾ ਨੇ ਦੱਸਿਆ ਕਿ ਉਹ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਸੰਸਦ 'ਚ ਮਹਿਲਾ ਬਿੱਲ ਪਾਸ ਹੋਣ 'ਤੇ ਵਧਾਈ ਦੇਣ ਆਏ ਸਨ। ਅਰਚਨਾ ਗੌਤਮ ਦੇ ਪਿਤਾ ਨੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਸਦਮੇ 'ਚ ਹਾਂ, ਅਸੀਂ ਬਹੁਤ ਦੁਖੀ ਅਤੇ ਘਬਰਾਹਟ 'ਚ ਹਾਂ। ਪ੍ਰਸਿੱਧ ਮਾਡਲ ਅਰਚਨਾ ਗੌਤਮ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਮੇਰਠ ਦੇ ਹਸਤੀਨਾਪੁਰ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਹੀ ਹੈ। ਦੇਖੋ ਇਹ ਵਾਇਰਲ ਵੀਡੀਓ









ਕਾਫੀ ਮਸ਼ਹੂਰ ਹੈ ਅਰਚਨਾ ਗੌਤਮ 
ਕਾਂਗਰਸ ਪਾਰਟੀ ਦੀ ਨੇਤਾ ਹੋਣ ਤੋਂ ਇਲਾਵਾ, ਉਹ ਮਾਡਲਿੰਗ ਉਦਯੋਗ ਵਿੱਚ ਇੱਕ ਪ੍ਰਸਿੱਧ ਚਿਹਰਾ ਹੈ ਅਤੇ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਉਸਨੇ ਮਿਸ ਬਿਕਨੀ ਇੰਡੀਆ 2018 ਦਾ ਖਿਤਾਬ ਜਿੱਤਿਆ ਅਤੇ ਮਿਸ ਕੌਸਮੌਸ ਵਰਲਡ 2018 ਵਿੱਚ ਇੱਕ ਵਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ। 2014 ਵਿੱਚ ਉਸ ਨੂੰ ਮਿਸ ਉੱਤਰ ਪ੍ਰਦੇਸ਼ ਦਾ ਖਿਤਾਬ ਵੀ ਮਿਲਿਆ ਸੀ।


ਉਹ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ਸ਼ੋਅ ਬਿੱਗ ਬੌਸ ਦੇ 16ਵੇਂ ਸੀਜ਼ਨ ਨਾਲ ਪ੍ਰਸਿੱਧ ਹੋਈ ਸੀ। ਉਸਨੇ 'ਗ੍ਰੇਟ ਗ੍ਰੈਂਡ ਮਸਤੀ', 'ਬਾਰਾਤ ਕੰਪਨੀ' ਅਤੇ 'ਹਸੀਨਾ ਪਾਰਕਰ' ਸਮੇਤ ਕਈ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ। ਫਿਲਹਾਲ ਉਹ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 13' 'ਚ ਪ੍ਰਤੀਯੋਗੀ ਹੈ।


ਅਰਚਨਾ ਗੌਤਮ ਦਾ ਸਿਆਸੀ ਕਰੀਅਰ
ਅਰਚਨਾ ਨਵੰਬਰ 2021 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ (INC) ਵਿੱਚ ਸ਼ਾਮਲ ਹੋਈ ਸੀ। ਉਸਨੇ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਹਸਤੀਨਾਪੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਦਿਨੇਸ਼ ਖਟਿਕ ਦੇ ਵਿਰੁੱਧ ਲੜੀਆਂ ਅਤੇ ਵੱਡੇ ਫਰਕ ਨਾਲ ਹਾਰ ਗਈ ਸੀ।  


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਮਾਡਲ ਨਾਲ ਕੀਤੀਆਂ ਸਾਰੀਆਂ ਹੱਦਾਂ ਪਾਰ, ਇੰਟਰਨੈੱਟ 'ਤੇ ਭੜਕੇ ਲੋਕ, ਕਿਹਾ- 'ਇਹ ਉਮੀਦ ਨਹੀਂ ਸੀ...'