Bigg Boss 17: ਬਿੱਗ ਬੌਸ 17 ਦੀ ਸ਼ੁਰੂਆਤ ਤੋਂ ਹੀ ਅੰਕਿਤਾ ਲੋਖੰਡੇ ਅਤੇ ਉਸ ਦੇ ਪਤੀ ਵਿੱਕੀ ਜੈਨ ਵਿਚਾਲੇ ਦਰਾਰ ਚੱਲ ਰਹੀ ਹੈ। ਕਈ ਵਾਰ ਉਨ੍ਹਾਂ ਦੀ ਲੜਾਈ ਕਾਫੀ ਭਿਆਨਕ ਹੋ ਗਈ ਹੈ, ਜਿਸ ਵਿੱਚ ਵਿੱਕੀ ਨੇ ਅੰਕਿਤਾ ਨੂੰ ਕਾਫੀ ਕੁਝ ਕਿਹਾ ਹੈ। ਇਸ ਵਾਰ ਫਿਰ ਵਿੱਕੀ ਜੈਨ ਨੇ ਗੁੱਸੇ 'ਚ ਅੰਕਿਤਾ ਲੋਖੰਡੇ ਨੂੰ ਕੁਝ ਕਿਹਾ ਹੈ, ਜਿਸ ਤੋਂ ਬਾਅਦ ਅਦਾਕਾਰਾ ਰੋਣ ਲੱਗ ਪਈ ਸੀ।


ਇਹ ਵੀ ਪੜ੍ਹੋ: ਰਾਘਵ ਚੱਢਾ ਦੇ ਨਕਸ਼ੇ ਕਦਮ 'ਤੇ ਚੱਲ ਕੇ ਰਾਜਨੀਤੀ 'ਚ ਕਦਮ ਰੱਖੇਗੀ ਪਰਿਣੀਤੀ ਚੋਪੜਾ, ਦੇਖੋ ਕੀ ਬੋਲੀ ਅਦਾਕਾਰਾ


ਵਿੱਕੀ ਦੇ ਕਾਰਨ ਫਿਰ ਰੋਈ ਅੰਕਿਤਾ
ਦਰਅਸਲ, ਆਉਣ ਵਾਲੇ ਐਪੀਸੋਡ ਵਿੱਚ, ਅੰਕਿਤਾ ਅਤੇ ਵਿੱਕੀ ਜੈਨ ਰਸੋਈ ਵਿੱਚ ਖਾਣਾ ਬਣਾਉਣ ਨੂੰ ਲੈ ਕੇ ਬਹਿਸ ਪਏ ਸਨ। ਇਹ ਬਹਿਸ ਇੰਨੀ ਵੱਧ ਗਈ ਕਿ ਦੋਵਾਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੋਇਆ ਇਹ ਕਿ ਅੰਕਿਤਾ ਖਾਣਾ ਬਣਾਉਂਦੇ ਸਮੇਂ ਖਾਨਜ਼ਾਦੀ ਤੋਂ ਹਦਾਇਤਾਂ ਲੈ ਰਹੀ ਸੀ ਤਾਂ ਵਿੱਕੀ ਉਥੇ ਆਉਂਦਾ ਹੈ ਅਤੇ ਖਾਨਜ਼ਾਦੀ ਨੂੰ ਕਹਿੰਦਾ ਹੈ ਕਿ 'ਤੁਸੀਂ ਖਾਣਾ ਬਣਾਓ'। ਇਸ 'ਤੇ ਅੰਕਿਤਾ ਨੇ ਕਿਹਾ, 'ਮੈਂ ਵੀ ਵਧੀਆ ਖਾਣਾ ਬਣਾ ਸਕਦੀ ਹਾਂ।' ਪਰ ਇਸ ਦੇ ਜਵਾਬ 'ਚ ਵਿੱਕੀ ਉਸ ਨੂੰ ਕਹਿੰਦਾ ਹੈ, 'ਖਾਨਜ਼ਾਦੀ ਤੇਰੇ ਨਾਲੋਂ ਵਧੀਆ ਖਾਣਾ ਪਕਾਉਂਦੀ ਹੈ।'


ਵਿੱਕੀ ਜੈਨ 'ਤੇ ਭੜਕੇ ਅੰਕਿਤਾ ਦੇ ਫੈਨਜ਼ 
ਅੰਕਿਤਾ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ ਅਤੇ ਉਹ ਰੋਣ ਲੱਗ ਪਈ ਅਤੇ ਅੰਕਿਤਾ ਹੀ ਨਹੀਂ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਵਿੱਕੀ ਦੀਆਂ ਗੱਲਾਂ ਪਸੰਦ ਨਹੀਂ ਆਈਆਂ ਅਤੇ ਲੋਕ ਵਿੱਕੀ ਨੂੰ ਖੂਬ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- 'ਵਿੱਕੀ ਇੰਨਾ ਬੁਰਾ ਪਤੀ ਹੈ...ਜੋ ਆਪਣੀ ਪਤਨੀ ਨਾਲ ਅਜਿਹਾ ਕਰਦਾ ਹੈ...ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੀ ਪਤਨੀ ਨਾਲ ਕੋਈ ਪਿਆਰ ਨਹੀਂ ਹੈ, ਇਹ ਰਿਸ਼ਤਾ ਸਿਰਫ ਇੱਕ ਇਨਵੈਸਟਮੈਂਟ ਹੈ'।













ਇਕ ਹੋਰ ਯੂਜ਼ਰ ਨੇ ਲਿਖਿਆ- 'ਵਿੱਕੀ ਭਈਆ, ਸਨਾ ਦੇ ਜਾਣ ਤੋਂ ਬਾਅਦ, ਖਾਨਜਾਦੀ ਵਾਹ ਭਰਾ ਵਾਹ'। ਇਕ ਹੋਰ ਯੂਜ਼ਰ ਨੇ ਲਿਖਿਆ- 'ਰਿਐਲਟੀ ਸ਼ੋਅ ਬਣਾ ਕੇ ਰੱਖ ਦਿੱਤਾ ਹੈ ਇੰਨੇ ਵੱਡੇ ਸ਼ੋਅ ਨੂੰ।'


ਇਹ ਵੀ ਪੜ੍ਹੋ: ਸੋਨਮ ਬਾਜਵਾ ਮੀਡੀਆ ਦੇ ਕੈਮਰੇ ਤੋਂ ਬਚਦੀ ਆਈ ਨਜ਼ਰ, ਪੱਤਰਕਾਰ ਨੂੰ ਬੇਨਤੀ ਕਰ ਬੋਲੀ- 'ਪਲੀਜ਼ ਮੇਰੀ ਵੀਡੀਓ ਨਾ ਬਣਾਓ'