Bigg Boss 17: ਪ੍ਰਸਿੱਧ ਰਿਐਲਿਟੀ ਸ਼ੋਅ ਬਿੱਗ ਬੌਸ 17 ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਮਜ਼ੇਦਾਰ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਹਰ ਹਫਤੇ ਕੋਈ ਨਾ ਕੋਈ ਟਵਿਸਟ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਕੈਂਡ ਕਾ ਵਾਰ ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਸ ਵਾਰ ਸਲਮਾਨ ਖਾਨ ਨਹੀਂ ਸਗੋਂ ਫਿਲਮਕਾਰ ਕਰਨ ਜੌਹਰ ਵੀਕੈਂਡ ਨੂੰ ਹੋਸਟ ਕਰਨ ਜਾ ਰਹੇ ਹਨ। ਪਰ ਪਹਿਲੇ ਵੀਕੈਂਡ 'ਚ ਹੀ ਕਰਨ ਅਤੇ ਅਭਿਸ਼ੇਕ ਵਿਚਾਲੇ ਗਰਮਾ-ਗਰਮ ਝਗੜਾ ਦੇਖਣ ਨੂੰ ਮਿਲੇਗਾ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਦਾ ਨਵਾਂ ਗਾਣਾ 'ਨਿਕਲੇ ਥੇ ਕਭੀ ਹਮ ਘਰ ਸੇ' ਹੋਇਆ ਰਿਲੀਜ਼, ਭਾਵੁਕ ਕਰ ਦੇਣਗੇ ਗੀਤ ਦੇ ਬੋਲ


ਇਸ ਦੀ ਝਲਕ ਸ਼ੋਅ ਦੇ ਪ੍ਰੋਮੋ 'ਚ ਦੇਖਣ ਨੂੰ ਮਿਲੀ ਹੈ। ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਕੁਮਾਰ ਕੈਮਰੇ ਦੇ ਸਾਹਮਣੇ ਉੱਚੀ-ਉੱਚੀ ਚੀਕਦੇ ਨਜ਼ਰ ਆ ਰਹੇ ਹਨ। ਉਸ ਦਾ ਗੁੱਸਾ ਇੰਨਾ ਜ਼ਿਆਦਾ ਹੈ ਕਿ ਉਸ ਨੇ ਮਾਈਕ ਵੀ ਲਾਹ ਕੇ ਸੁੱਟ ਦਿੱਤਾ ਹੈ। ਇਸ ਤੋਂ ਬਾਅਦ ਉਹ ਬੈੱਡ 'ਤੇ ਬੈਠ ਕੇ ਚੀਕਾਂ ਮਾਰ ਕੇ ਆਪਣਾ ਗੁੱਸਾ ਕੱਢਦਾ ਨਜ਼ਰ ਆ ਰਿਹਾ ਹੈ। ਬਾਕੀ ਲੋਕ ਵੀ ਅਭਿਸ਼ੇਕ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ।









ਪ੍ਰੋਮੋ ਵੀਡੀਓ 'ਚ ਕਰਨ ਜੌਹਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਤੁਸੀਂ ਇਸ ਘਰ 'ਚ ਹਰ ਵਾਰ ਹੱਦ ਪਾਰ ਕੀਤੀ ਹੈ। ਤੁਹਾਡੀਆਂ ਇਹ ਹਰਕਤਾਂ ਨੂੰ ਨੋਰਮਲ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਬਾਅਦ ਅਭਿਸ਼ੇਕ ਸਾਰਿਆਂ ਦੇ ਨਾਲ ਬੈਠ ਕੇ ਕਹਿ ਰਹੇ ਹਨ - 'ਸਰ, ਤੁਸੀਂ ਮਾਮਲਾ ਕਿਤੇ ਹੋਰ ਲੈਕੇ ਜਾ ਰਹੇ ਹੋ?' ਇਹ ਸੁਣ ਕੇ ਕਰਨ ਦਾ ਪਾਰਾ ਹਾਈ ਹੋ ਜਾਂਦਾ ਹੈ। ਉਹ ਕਹਿ ਰਹੇ ਹਨ - "ਮੈਂ ਕਿਤੇ ਹੋਰ ਲੈ ਕੇ ਜਾ ਰਿਹਾ ਹਾਂ? ਤੁਹਾਨੂੰ ਮੈਨੂੰ ਇਹ ਦੱਸਣ ਦਾ ਕੀ ਹੱਕ ਹੈ ਕਿ ਕਦੋਂ ਗੱਲ ਕਰਨੀ ਹੈ ਅਤੇ ਕਦੋਂ ਚੁੱਪ ਰਹਿਣਾ ਹੈ?" 'ਹੁਣ ਪ੍ਰੋਮੋ 'ਚ ਇਹ ਸਪੱਸ਼ਟ ਨਹੀਂ ਹੈ ਕਿ ਅਭਿਸ਼ੇਕ ਕੁਮਾਰ ਨੇ ਕਰਨ ਨੂੰ ਇੰਨਾ ਨਾਰਾਜ਼ ਕਿਸ ਗੱਲ 'ਤੇ ਕੀਤਾ।


ਤੁਹਾਨੂੰ ਦੱਸ ਦੇਈਏ ਕਿ ਇਸ ਵੀਕੈਂਡ 'ਚ ਸਿਰਫ ਅਭਿਸ਼ੇਕ ਕੁਮਾਰ ਹੀ ਨਹੀਂ, ਸਗੋਂ ਕਰਨ ਜੌਹਰ ਵੀ ਕਈ ਕੰਟੈਸਟੈਂਟ ਨੂੰ ਕਲਾਸਾਂ ਦੇਣ ਜਾ ਰਹੇ ਹਨ। ਇਸ ਸੂਚੀ 'ਚ ਮੰਨਾਰਾ ਚੋਪੜਾ ਅਤੇ ਅੰਕਿਤਾ ਲੋਖੰਡੇ ਦਾ ਨਾਂ ਸ਼ਾਮਲ ਹੈ। ਇਸ ਵਾਰ ਕਰਨ ਵੀਕੈਂਡ ਵਾਰ 'ਚ ਹਲਚਲ ਮਚਾ ਦੇਵੇਗਾ। 


ਇਹ ਵੀ ਪੜ੍ਹੋ: ਕੁੱਲ੍ਹੜ ਪੀਜ਼ਾ ਕੱਪਲ ਨੂੰ ਯੂਟਿਊਬ ਤੋਂ ਇੱਕ ਮਹੀਨੇ 'ਚ ਹੁੰਦੀ ਹੈ ਇੰਨੀਂ ਕਮਾਈ, ਸੁਣ ਹੋ ਜਾਓਗੇ ਹੈਰਾਨ, ਜਾਣੋ ਕਮਾਈ ਦੇ ਹੋਰ ਸਾਧਨ