ਮੁੰਬਈ: ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿਗ ਬੌਸ 14 (Bigg Boss 14) ਦੇ ਫਿਨਾਲੇ ਵਿੱਚ ਬਾਲੀਵੁੱਡ ਦੇ ਬਿਰਧ ਅਦਾਕਾਰ ਧਰਮਿੰਦਰ ਨੇ ਸ਼ੋਅ ਦੇ ਸੰਚਾਲਕ ਸਲਮਾਨ ਖ਼ਾਨ ਨਾਲ ਖੂਬ ਠੁਮਕੇ ਲਾਏ। ਧਰਮਿੰਦਰ ਨੇ 'ਮੈਂ ਜੱਟ ਯਮਲਾ ਪਗਲਾ ਦੀਵਾਨਾ' ਤੇ ਡਾਂਸ ਕੀਤਾ ਜਿਸ 'ਚ ਸਲਮਾਨ ਖਾਨ ਵੀ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ।


ਇਸ ਤੋਂ ਪਹਿਲਾਂ ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ 'ਤੇ ਧਰਮੇਂਦਰ ਦਾ ਪ੍ਰੋਮੋ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ 'ਚ ਬਿਗ ਬੌਸ 14 ਦੇ ਹੋਸਟ ਸਲਮਾਨ ਖਾਨ ਤੇ ਧਰਮੇਂਦਰ ਦੀ ਜ਼ਬਰਦਸਤ ਬੌਂਡਿੰਗ ਦੇਖਣ ਨੂੰ ਮਿਲੀ ਸੀ। ਪ੍ਰੋਮੋ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਤੇ ਧਰਮੇਂਦਰ ਫ਼ਿਲਮ ਸ਼ੋਲੇ ਦੇ ਡਾਇਲੌਗ ਨੂੰ ਬੇਹੱਦ ਫਨੀ ਅੰਦਾਜ਼ 'ਚ ਬੋਲਦੇ ਨਜ਼ਰ ਆਏ।