Elvish Yadav Viral Video: ਸੱਪ ਦੇ ਜ਼ਹਿਰ ਦੀ ਤਸਕਰੀ ਮਾਮਲੇ ਵਿੱਚ 14 ਦਿਨਾਂ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ 'ਤੇ ਲਗਾਤਾਰ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਯੂਟਿਊਬਰ ਅਜੇ ਵੀ ਜੇਲ੍ਹ ਵਿੱਚ ਹੈ। ਵਕੀਲ ਵੀ ਐਲਵਿਸ਼ ਦੀ ਜ਼ਮਾਨਤ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਐਲਵਿਸ਼ ਨੂੰ ਲੈ ਕੇ ਲਗਾਤਾਰ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਐਲਵਿਸ਼ ਦਾ ਇਕ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ।

ਉਂਗਲਾਂ 'ਤੇ ਡਰੱਗਜ਼ ਦੇ ਨਾਂ ਗਿਣਾਉਂਦਾ ਨਜ਼ਰ ਆਇਆ ਐਲਵਿਸ਼ ਯਾਦਵਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਸ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਈ ਨਸ਼ਿਆਂ ਦੇ ਨਾਂ ਲੈਂਦੇ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਉਹ ਸੱਪ ਦੇ ਜ਼ਹਿਰ ਬਾਰੇ ਵੀ ਬੋਲ ਰਿਹਾ ਹੈ। ਹੁਣ ਇੱਕ ਵਾਰ ਫਿਰ ਐਲਵਿਸ਼ ਚਰਚਾ ਵਿੱਚ ਆ ਗਿਆ ਹੈ। ਪੈਰੋਡੀ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਐਲਵਿਸ਼ ਨਸ਼ੇ ਦੇ ਨਾਂ ਉਂਗਲਾਂ 'ਤੇ ਗਿਣਦੇ ਨਜ਼ਰ ਆ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਐਲਵਿਸ਼ ਯਾਦਵ ਕਹਿ ਰਿਹਾ ਹੈ, "ਕੋਕੀਨ, ਐਮਡੀ, ਸੱਪ ਦਾ ਡੰਗ, ਐਲਐਸਡੀ, ਗਾਂਜਾ, ਹੈਸ਼, ਕਰੀਮ ... ਤੁਸੀਂ ਕੀ ਚਾਹੁੰਦੇ ਹੋ?", ਇਸ ਤੋਂ ਪਹਿਲਾਂ ਕਿ ਐਲਵਿਸ਼ ਆਪਣਾ ਬਿਆਨ ਪੂਰਾ ਕਰ ਪਾਉਂਦਾ, ਕੋਈ ਅਜਿਹਾ ਕਹਿ ਦਿੰਦਾ ਹੈ, ਪਰ ਇਹ ਸਮਝ ਨਹੀਂ ਆਉਂਦਾ ਕਿ ਉਹ ਕੀ ਕਹਿ ਰਿਹਾ ਹੈ, ਅੱਗੋਂ ਐਲਵਿਸ਼ ਕਹਿੰਦਾ ਹੈ, 'ਮੈਨੂੰ ਇਹ ਨਹੀਂ ਪਤਾ।'

'ਕੋਕੀਨ, ਭੰਗ, ਸੱਪ ਦਾ ਜ਼ਹਿਰ... ਤੁਸੀਂ ਕੀ ਚਾਹੁੰਦੇ ਹੋ!'ਐਲਵਿਸ਼ ਯਾਦਵ ਦੀ ਇਸ ਪੁਰਾਣੀ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਹੈਰਾਨ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ- 'ਇਹ ਹੈਰਾਨ ਕਰਨ ਵਾਲਾ ਹੈ, ਸੱਚਮੁੱਚ', ਦੂਜੇ ਨੇ ਲਿਖਿਆ- 'ਹੋਰ ਸੱਚ ਅਜੇ ਆਉਣਾ ਬਾਕੀ ਹੈ', ਤੀਜੇ ਨੇ ਕਿਹਾ, 'ਇਹ ਤਾਂ ਸ਼ੁਰੂਆਤ ਹੈ'।

ਦੱਸ ਦੇਈਏ ਕਿ ਅਲਵਿਸ਼ ਯਾਦਵ ਨੂੰ ਪੁਲਿਸ ਨੇ 17 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਪਰ ਉਹ ਪੁਲਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਫਿਲਹਾਲ ਅਲਵਿਸ਼ ਯਾਦਵ ਲਕਸਰ ਜੇਲ 'ਚ ਬੰਦ ਹੈ।