Jeonde Raho Bhoot Ji: ਬਿੰਨੂ ਢਿੱਲੋਂ ਦੀ 'ਜੀਂਉਂਦੇ ਰਹੋ ਭੂਤ ਜੀ' ਫਲੋਰ 'ਤੇ, ਜਾਣੋ ਕਦੋਂ ਹੋ ਰਹੀ ਰਿਲੀਜ਼
ਏਬੀਪੀ ਸਾਂਝਾ | 22 Oct 2020 04:46 PM (IST)
ਇਹ ਇੱਕ ਹੌਰਰ-ਕਾਮੇਡੀ ਫਿਲਮ ਹੈ ਤੇ ਅਗਲੇ ਸਾਲ 11 ਜੂਨ ਨੂੰ ਰਿਲੀਜ਼ ਹੋਵੇਗੀ।
ਚੰਡੀਗੜ੍ਹ: ਕੁਝ ਦਿਨ ਪਹਿਲਾਂ ਹੀ ਬਿੰਨੂ ਢਿੱਲੋਂ ਦੇ 'ਜੀਂਉਂਦੇ ਰਹੋ ਭੂਤ ਜੀ’ ਦਾ ਇੱਕ ਮੋਸ਼ਨ ਪੋਸਟਰ ਸਾਹਮਣੇ ਆਇਆ ਸੀ ਤੇ ਅੱਜ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਦੀ ਜਾਣਕਾਰੀ ਬਿਨੂੰ ਢਿੱਲੋਂ ਨੇ ਖ਼ੁਦ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਦੀ ਕਲੈਪਬੋਰਡ ਫੜੀ ਹੋਈ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕਰਕੇ ਸਾਂਝੀ ਕੀਤੀ। ਦੱਸ ਦਈਏ ਕਿ ਕਲੈੱਪ ਬੋਰਡ ਨੇ ਅੱਜ ਦੀ ਤਾਰੀਖ ਦੇ ਨਾਲ-ਨਾਲ ਲਿਖਿਆ ਹੈ ‘ਮਹੂਰਤ ਸ਼ਾਟ’। ਇਸ ਨੂੰ ਬਿੰਨੂ ਢਿੱਲੋਂ ਨੇ ਪੋਸਟ ਕਰਦਿਆਂ ਲਿਖਿਆ - “Jeonde Raho Smeep Ji... oh sorry Bhoot Ji... @smeepkang” ਜਿਵੇਂ ਕਿ ਇਸ ਦੇ ਟਾਈਟਲ ਤੋਂ ਪਤਾ ਲੱਗ ਰਿਹਾ ਹੈ ਇਹ ਫਿਲਮ ਇੱਕ ਹੌਰਰ-ਕਾਮੇਡੀ ਹੋਏਗੀ। ਫਿਲਮ ਦੀ ਇਸ ਸ਼੍ਰੇਣੀ ਦੀਆਂ ਫਿਲਮਾਂ ਨੂੰ ਨਿਰਮਾਤਾਵਾਂ ਨੇ ਜ਼ਿਆਦਾ ਨਹੀਂ ਫਰੋਲਿਆ, ਜਿਸ ਕਰਕੇ ਦਰਸ਼ਕ ਫਿਲਮ ਲਈ ਉਤਸ਼ਾਹਤ ਹਨ। ਕ੍ਰੈਡਿਟ ਦੀ ਗੱਲ ਕਰੀਏ ਤਾਂ ਬਿੱਨੂੰ ਢਿੱਲੋਂ ਦੇ ਨਾਲ ਇਸ ਫਿਲਮ ਵਿੱਚ ਭਾਵਨਾ ਸ਼ਰਮਾ, ਦਿਲਾਵਰ ਸਿੱਧੂ, ਤਰਸੇਮ ਪਾਲ, ਮਹਾਵੀਰ ਭੁੱਲਰ, ਅਰਸ਼ ਕਾਹਲੋਂ, ਪਰਮਿੰਦਰ ਗਿੱਲ ਤੇ ਸਦੀਪ ਕੰਗ ਵੀ ਹਨ। ਇਸ ਤੋਂ ਇਲਾਵਾ ਇਹ ਫਿਲਮ 11 ਜੂਨ ਨੂੰ ਰਿਲੀਜ਼ ਹੋਣੀ ਹੈ। ਇਸ ਫਿਲਮ ਨੂੰ ਬਲਵਿੰਦਰ ਕੌਰ ਕਾਹਲੋਂ ਤੇ ਸਵੀਪ ਕੰਗ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਵੈਲੇਨਟਾਈਨ ਤੇ ਰਿਲੀਜ਼ ਹੋਵੇਗੀ ਫਿਲਮ 'ਪਾਣੀ 'ਚ ਮਧਾਣੀ' ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904