ਚੰਡੀਗੜ੍ਹ: ਪੰਜਾਬੀ ਇੰਡਸਟਰੀ ਫੇਮਸ ਕਾਮੇਡੀਅਨ ਐਕਟਰ ਬਿਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਦੇ ਫੈਨਜ਼ ਲਈ ਬੜੀ ਹੀ ਖਾਸ ਖੁਸ਼ਖਬਰੀ ਹੈ। ਬਹੁਤ ਜਲਦ ਇਹ ਦੋਵੇਂ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਬਿਨੂੰ ਤੇ ਗੁਰਨਾਮ ਦੀ ਆਉਣ ਵਾਲੀ ਫਿਲਮ 'ਫੁੱਫੜ ਜੀ' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਦੋਵੇਂ ਅਦਾਕਾਰਾਂ ਦੀਆਂ ਕਈ ਫਿਲਮਾਂ ਪਾਈਪ ਲਾਈਨ ਵਿੱਚ ਹਨ ਜੋ ਸਾਲ 2020 ਵਿੱਚ ਰਿਲੀਜ਼ ਹੋਣੀਆਂ ਸੀ। ਲੌਕਡਾਊਨ ਤੋਂ ਬਾਅਦ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੀ ਸ਼ੂਟਿੰਗ ਸ਼ੁਰੂ ਹੋਈ ਹੈ।

Continues below advertisement


 


ਇਸ ਪੀਰੀਅਡ ਫੈਮਿਲੀ ਡਰਾਮਾ ਨੂੰ ਡਾਇਰੈਕਟ ਪੰਕਜ ਬੱਤਰਾ ਕਰ ਰਹੇ ਹਨ ਜਿਨ੍ਹਾਂ ਨੇ 'ਬੰਬੂਕਾਟ' ਤੇ 'ਗੋਰਿਆਂ ਦਫ਼ਾ ਕਰੋ' ਵਰਗੀਆਂ ਹਿੱਟ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। 'ਫੁੱਫੜ ਜੀ' ਇਕ ਖ਼ਾਸ ਸੋਸ਼ਲ ਮੈਸੇਜ ਦੇ ਨਾਲ ਇੱਕ ਦਿਲ ਖਿੱਚਵੀਂ ਕਹਾਣੀ ਹੈ, ਮੇਕਰਸ ਨੂੰ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਏਗੀ।


 


ਫਿਲਮ ਦੀ ਕਹਾਣੀ ਨੂੰ ਰਾਜੂ ਵਰਮਾ ਨੇ ਲਿਖਿਆ ਹੈ। ਫਿਲਮ ਦੀ ਖਾਸ ਗੱਲ ਹੀ ਇਹ ਹੈ ਪੰਜਾਬੀ ਇੰਡਸਟਰੀ ਦੇ ਦੋ ਵੱਡੇ ਚਿਹਰੇ ਬਿਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਇਕੱਠੇ ਕੰਮ ਕਰਨ ਵਾਲੇ ਹਨ। ਬਿਨੂੰ ਤੇ ਗੁਰਨਾਮ ਦਾ ਇਕੱਠੇ ਸਕਰੀਨ ਤੇ ਨਜ਼ਰ ਆਉਣਾ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੋਣ ਵਾਲਾ ਹੈ। ਇਸ ਤੋਂ ਇਲਾਵਾ ਫਿਲਮ ਦੀ ਜੇ ਹੋਰ ਗੱਲ ਕਰੀਏ ਤਾਂ ਇਸ ਫਿਲਮ ਨੂੰ ਜ਼ੀ ਸਟੂਡੀਓਜ਼ ਤੇ ਕੇ ਕੁਮਾਰ ਸਟੂਡੀਓਜ਼ ਦੁਆਰਾ ਪੇਸ਼ ਕੀਤਾ ਜਾਵੇਗਾ।