Bipasha-Karan Revealed Daughter Face: ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣੀ ਧੀ ਦੇਵੀ ਦਾ ਸਵਾਗਤ ਕੀਤਾ ਸੀ। ਉਦੋਂ ਤੋਂ, ਇਹ ਜੋੜਾ ਅਕਸਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਨੰਨ੍ਹੀ ਪਰੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦਾ ਰਿਹਾ ਹੈ। ਹਾਲਾਂਕਿ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਸੋਸ਼ਲ ਮੀਡੀਆ ਪੋਸਟਾਂ 'ਤੇ ਬੇਟੀ ਦਾ ਚਿਹਰਾ ਲੁਕਾ ਕੇ ਰੱਖਿਆ ਸੀ ਅਤੇ ਪ੍ਰਸ਼ੰਸਕ ਦੇਵੀ ਦਾ ਚਿਹਰਾ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਖਿਰਕਾਰ ਜੋੜੇ ਨੇ ਆਪਣੀ ਪਿਆਰੀ ਧੀ ਦੇਵੀ ਦਾ ਚਿਹਰਾ ਦਿਖਾਇਆ ਹੈ।
ਇਹ ਵੀ ਪੜ੍ਹੋ: ਗੁਰਲੇਜ਼ ਅਖਤਰ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ, ਦਿਲ ਜਿੱਤ ਲਵੇਗਾ ਹਰਗੁਣਵੀਰ ਦਾ ਕਿਊਟ ਅੰਦਾਜ਼
ਬਿਪਾਸ਼ਾ ਨੇ ਤਸਵੀਰ ਸ਼ੇਅਰ ਕਰ ਦਿਖਾਇਆ ਬੇਟੀ ਦੇਵੀ ਦਾ ਚਿਹਰਾ
ਬਿਪਾਸ਼ਾ ਨੇ ਬੁੱਧਵਾਰ 5 ਅਪ੍ਰੈਲ ਦੀ ਰਾਤ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪਿਆਰੀ ਤਸਵੀਰ ਨਾਲ ਆਪਣੀ ਧੀ ਦੇਵੀ ਦਾ ਚਿਹਰਾ ਦਿਖਾਇਆ ਹੈ। ਇਸ ਤਸਵੀਰ ਦੇ ਨਾਲ ਬਿਪਾਸ਼ਾ ਨੇ ਕੈਪਸ਼ਨ 'ਚ ਲਿਖਿਆ ਹੈ, "ਹੈਲੋ ਵਰਲਡ... ਮੈਂ ਦੇਵੀ ਹਾਂ।" ਬਿਪਾਸ਼ਾ ਬਾਸੂ ਦੁਆਰਾ ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ ਵਿੱਚ, ਦੇਵੀ ਬਾਸੂ ਸਿੰਘ ਗਰੋਵਰ ਬੇਬੀ ਪਿੰਕ ਪਹਿਰਾਵੇ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ ਜਿਸ 'ਤੇ ਲਿਖਿਆ ਹੈ 'ਡੈਡੀਜ਼ ਪ੍ਰਿੰਸੈਸ'। ਬਿਪਾਸ਼ਾ ਨੇ ਮੈਚਿੰਗ ਹੇਅਰਬੈਂਡ ਨਾਲ ਆਪਣੀ ਪਿਆਰੀ ਲੁੱਕ ਨੂੰ ਪੂਰਾ ਕੀਤਾ ਹੈ। ਪਹਿਲੀ ਤਸਵੀਰ ਵਿੱਚ, ਦੇਵੀ ਆਪਣੀ ਮਿਲੀਅਨ ਡਾਲਰ ਦੀ ਮੁਸਕਰਾਹਟ ਨੂੰ ਫਲੈਸ਼ ਕਰਦੀ ਨਜ਼ਰ ਆ ਰਹੀ ਹੈ, ਜਦੋਂ ਕਿ ਦੂਜੀ ਤਸਵੀਰ ਵਿੱਚ, ਉਹ ਕੈਮਰੇ ਦੇ ਲੈਂਸ ਵੱਲ ਧਿਆਨ ਨਾਲ ਦੇਖ ਰਹੀ ਹੈ।
ਫੈਨਜ਼ ਅਤੇ ਸੈਲੇਬਸ ਬਿਪਾਸ਼ਾ ਦੀ ਬੇਟੀ 'ਤੇ ਕਰ ਰਹੇ ਪਿਆਰ ਦੀ ਵਰਖਾ
ਇਸ ਦੇ ਨਾਲ ਹੀ ਬਿਪਾਸ਼ਾ-ਕਰਨ ਦੀ ਬੇਟੀ ਦਾ ਚਿਹਰਾ ਦੇਖਣ ਤੋਂ ਬਾਅਦ ਸੈਲੇਬਸ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਬੇਟੀ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਕਮੈਂਟ ਕਰ ਖੂਬ ਅਸੀਸਾਂ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਇਹ ਇੱਕ ਨੰਨ੍ਹੀ ਪਰੀ ਹੈ।" ਜਦੋਂ ਕਿ ਰਾਜੀਵ ਦਾਤੀਆ ਨੇ ਲਿਖਿਆ, "ਬਹੁਤ ਪਿਆਰੀ।" ਅਭਿਨੇਤਰੀ ਕਾਜਲ ਅਗਰਵਾਲ ਨੇ ਲਿਖਿਆ, "ਪਿਆਰੀ ਦੇਵੀ ਨੂੰ ਪਿਆਰ ਅਤੇ ਆਸ਼ੀਰਵਾਦ।"
ਵਿਆਹ ਦੇ 6 ਸਾਲ ਬਾਅਦ ਮਾਤਾ-ਪਿਤਾ ਬਣੇ ਬਿਪਾਸ਼ਾ-ਕਰਨ
2015 ਦੀ ਫਿਲਮ 'ਅਲੋਨ' ਦੇ ਸੈੱਟ 'ਤੇ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੂੰ ਪਿਆਰ ਹੋ ਗਿਆ ਸੀ। ਜੋੜੇ ਨੇ 30 ਅਪ੍ਰੈਲ 2016 ਨੂੰ ਮੁੰਬਈ ਵਿੱਚ ਵਿਆਹ ਕੀਤਾ ਸੀ। ਵਿਆਹ ਦੇ ਛੇ ਸਾਲ ਬਾਅਦ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਇੱਕ ਪਿਆਰੀ ਬੇਟੀ ਦੇ ਮਾਤਾ-ਪਿਤਾ ਬਣ ਗਏ। ਬਿਪਾਸ਼ਾ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਸਾਰੀਆਂ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸ਼ੇਅਰ ਕੀਤੀਆਂ ਸਨ। ਦੂਜੇ ਪਾਸੇ ਜਦੋਂ ਕਰਨ ਅਤੇ ਬਿਪਾਸ਼ਾ ਨੇ ਆਪਣੀ ਬੇਟੀ ਦੀ ਖਬਰ ਸਾਂਝੀ ਕੀਤੀ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ।