ਅਮੈਲੀਆ ਪੰਜਾਬੀ ਦੀ ਰਿਪੋਰਟ
Rupinder Handa Post: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੇ ਗਾਣਿਆਂ ਦੇ ਨਾਲ ਨਾਲ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ 'ਚ ਰੁਪਿੰਦਰ ਹਾਂਡਾ ਕਾਫੀ ਜ਼ਿਆਦਾ ਗੁੱਸੇ 'ਚ ਨਜ਼ਰ ਆ ਰਹੀ ਹੈ। ਇਹੀ ਨਹੀਂ ਉਸ ਨੇ ਨਫਰਤ ਕਰਨ ਵਾਲਿਆਂ ਖਿਲਾਫ ਫੇਸਬੱੁਕ 'ਤੇ ਆਪਣਾ ਗੁੱਸਾ ਕੱਢਿਆ ਹੈ।
ਇਹ ਵੀ ਪੜ੍ਹੋ: ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਮਿਸ ਪੂਜਾ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ
ਉਸ ਨੇ ਇੱਕ ਲੰਬੀ ਚੌੜੀ ਪੋਸਟ ਸ਼ੇਅਰ ਕਰਕੇ ਕਿਹਾ, 'ਇਹ ਪੋਸਟ ਉਨ੍ਹਾਂ ਕੁਝ ਲੋਕਾਂ ਲਈ ਹੈ, ਜੋ ਵਿਹਲੇ ਨੇ ਤੇ ਸਾਰਾ ਦਿਨ ਫੇਸਬੁੱਕ ’ਤੇ ਬੈਠ ਕੇ ਲੋਕਾਂ ’ਚ ਨੁਕਸ ਤੇ ਫਾਲਤੂ ਬੋਲਣ ਦੇ ਕੰਮ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ। ਭਾਈ ਮੇਰਾ ਨਵਾਂ ਗੀਤ ਸੁਣਨਾ ਹੋਇਆ ਸੁਣ ਲਈ, ਜੇ ਨਹੀਂ ਸੁਣਨਾ ਜੀਅ ਸੱਦ ਕੇ ਨਾ ਸੁਣਿਓ ਕਿਉਂਕਿ ਜੇ ਨਾ ਵੀ ਸੁਣਿਆ ਤਾਂ ਦੁਨੀਆ ਨਹੀਂ ਖ਼ਤਮ ਹੋ ਜਾਣੀ। ਰਹੀ ਗੱਲ ਸਿੱਧੂ ਮੂਸੇਵਾਲਾ ਦੀ, ਕੁਝ ਲੋਕ ਤਾਂ ਚਾਹੁੰਦੇ ਹਨ ਕਿ ਜੋ ਲੋਕ ਉਸ ਦੇ ਹੱਕ ’ਚ ਵੀ ਖੜ੍ਹੇ, ਉਹ ਵੀ ਬੋਲਣਾ ਬੰਦ ਕਰ ਦੇਣ। ਸਾਨੂੰ ਕੀ ਸਮਝ ਨਹੀਂ ਲੱਗਦੀ ਤੁਹਾਡੀਆਂ ਕਰਤੂਤਾਂ ਦੀ। ਇਹ ਲੋਕ ਕੌਣ ਨੇ ਸਭ ਪਤਾ ਹੈ। ਹੁਣ ਜਿਸ ਨੂੰ ਵੀ ਲੱਗਣੀ ਮਿਰਚ ਲੱਗੀ ਜਾਵੇ ਕਿਉਂਕਿ ਇਹ ਲਾਜ਼ਮੀ ਲੱਗੂ।'
ਕਿਉਂ ਪਾਈ ਇਹ ਪੋਸਟ?
ਦਰਅਸਲ, ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ 'ਤੇ ਇਸ ਤੋਂ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ 'ਸਿੱਧੂ ਦੀ ਬਰਸੀ ਕਰਕੇ ਗਾਣਾ ਮੁਲਤਵੀ ਕਰ ਦਿੱਤਾ ਸੀ। ਹੁਣ ਸ਼ੁਭਦੀਪ ਸਿੱਧੂ ਦੇ ਸੌਂਗ ਤੋਂ ਬਾਅਦ ਨਵੇਂ ਸੌਂਗ ਦੀ ਰਿਲੀਜ਼ ਅਨਾਊਂਟ ਕਰਾਂਗੇ। 'ਮੈਟਰ ਨੀ ਕਰਦਾ' ਅਪ੍ਰੈਲ ਦੇ ਦੂਜੇ ਹਫਤੇ ਰਿਲੀਜ਼ ਹੋ ਸਕਦਾ ਹੈ।' ਇਸ ਪੋਸਟ ਤੋਂ ਬਾਅਦ ਫੇਸਬੁੱਕ 'ਤੇ ਰੁਪਿੰਦਰ ਨੂੰ ਨਫਰਤ ਭਰੇ ਕਮੈਂਟ ਮਿਲਣ ਲੱਗੇ ਤਾਂ ਉਸ ਨੇ ਇਹ ਪੋਸਟ ਪਾਈ ਸੀ।
ਸਿੱਧੂ ਦਾ ਗਾਣਾ 7 ਅਪ੍ਰੈਲ ਨੂੰ ਹੋ ਰਿਹਾ ਰਿਲੀਜ਼
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਮੇਰਾ ਨਾਂ' 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ 'ਚ ਉਸ ਨੇ ਬੁਰਨਾ ਬੁਆਏ ਤੇ ਸਟੀਲ ਬੈਂਗਲਜ਼ ਨਾਲ ਕੋਲੈਬ ਕੀਤਾ ਸੀ।