Bipasha Basu New Born Baby Pics Viral: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਪ੍ਰੈਗਨੈਂਸੀ ਦਾ ਆਨੰਦ ਲੈਂਦੇ ਹੋਏ ਅਚਾਨਕ ਸੋਸ਼ਲ ਮੀਡੀਆ 'ਤੇ ਨਵਜੰਮੇ ਬੱਚੇ ਨਾਲ ਬਿਪਾਸ਼ਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਪਤੀ ਕਰਨ ਸਿੰਘ ਗਰੋਵਰ ਨਾਲ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ। ਫੋਟੋਆਂ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਕਹਿ ਰਹੇ ਹਨ ਕਿ ਸ਼ਾਇਦ ਬਿਪਾਸ਼ਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਬਿਪਾਸ਼ਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਇੱਕ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਹ ਜੋੜਾ ਬੱਚੀ ਨਾਲ ਲਾਡ-ਪਿਆਰ ਕਰਦੇ ਹੋਏ ਨਵੇਂ ਮਾਤਾ-ਪਿਤਾ ਵਾਂਗ ਦਿਖਾਈ ਦਿੰਦਾ ਹੈ। ਹਾਲਾਂਕਿ ਇਹ ਬੱਚੀ ਬਿਪਾਸ਼ਾ ਦੀ ਨਹੀਂ ਹੈ ਤੇ ਅਦਾਕਾਰਾ ਨੇ ਅਜੇ ਤੱਕ ਬੱਚੇ ਨੂੰ ਜਨਮ ਨਹੀਂ ਦਿੱਤਾ ਹੈ। ਬਿਪਾਸ਼ਾ ਦੀ ਗੋਦ 'ਚ ਇਹ ਬੱਚਾ ਅਭਿਨੇਤਾ ਵਿਵਾਨ ਭਥੇਨਾ ਦਾ ਹੈ। ਬਿਪਾਸ਼ਾ ਅਤੇ ਕਰਨ ਵਿਵਾਨ ਦੀ ਧੀ ਨੂੰ ਮਿਲਣ ਉਸ ਦੇ ਘਰ ਅਚਾਨਕ ਮੁਲਾਕਾਤ ਕਰਨ ਗਏ ਸਨ।
ਬਿਪਾਸ਼ਾ ਅਤੇ ਕਰਨ ਦੋਵੇਂ ਵਿਵਾਨ ਦੀ ਬੇਟੀ ਨੂੰ ਮਿਲਣ ਲਈ ਬਹੁਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਕਰਨ ਨੇ ਬੱਚੀ ਨਾਲ ਇਹ ਬਹੁਤ ਹੀ ਕਿਊਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਵੇਂ ਬੱਚੇ ਨੂੰ ਫੜੇ ਹੋਏ ਨਜ਼ਰ ਆ ਰਹੇ ਹਨ। ਫੋਟੋ ਨੂੰ ਸ਼ੇਅਰ ਕਰਦੇ ਹੋਏ, ਅਭਿਨੇਤਾ ਨੇ ਕੈਪਸ਼ਨ ਦਿੱਤਾ, "ਅੱਜ ਇਸ ਖੂਬਸੂਰਤ ਛੋਟੀ ਏਂਜਲ (ਪਰੀ) ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਇਸ ਦਾ ਨਾਮ ਹੈ ਨਿਵਯਾ। @vivanbhathena_official ਅਤੇ @nichilapalat ਤੁਸੀਂ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ !!"