Gulshan Kumar Birth Anniversary: ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਕਦੇ ਦਿੱਲੀ ਦੇ ਦਰਿਆਗੰਜ ਵਿੱਚ ਜੂਸ ਦੀ ਦੁਕਾਨ ਚਲਾਉਂਦਾ ਸੀ। ਜਦੋਂ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਤਾਂ ਪੂਰੀ ਇੰਡਸਟਰੀ ਦਾ ਚਿਹਰਾ ਹੀ ਬਦਲ ਦਿੱਤਾ। ਹਰ ਵੱਡੀ ਕੰਪਨੀ ਨੂੰ ਪਛਾੜ ਕੇ ਪੂਰੇ ਬਾਜ਼ਾਰ 'ਤੇ ਕਬਜ਼ਾ ਕਰ ਲਿਆ, ਪਰ ਸਫਲਤਾ ਦੀ ਇਹ ਪੌੜੀ ਉਸ ਵਿਅਕਤੀ ਨੂੰ ਅਜਿਹੇ ਮੁਕਾਮ 'ਤੇ ਲੈ ਗਈ, ਜਿੱਥੋਂ ਉਹ ਕਦੇ ਵਾਪਸ ਨਹੀਂ ਆ ਸਕਦਾ ਸੀ। ਦੁਸ਼ਮਣਾਂ ਨੇ ਉਸ 'ਤੇ 16 ਗੋਲੀਆਂ ਚਲਾਈਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਕੈਸੇਟ ਕਿੰਗ ਗੁਲਸ਼ਨ ਕੁਮਾਰ ਦੀ, ਜਿਨ੍ਹਾਂ ਦਾ ਅੱਜ ਜਨਮਦਿਨ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਗੁਲਸ਼ਨ ਕੁਮਾਰ ਦਾ ਕਤਲ ਇੰਨੀ ਬੇਰਹਿਮੀ ਨਾਲ ਕਿਉਂ ਕੀਤਾ ਗਿਆ? 


ਇਹ ਵੀ ਪੜ੍ਹੋ: ਪ੍ਰਸਿੱਧ ਹਾਲੀਵੁੱਡ ਅਦਾਕਾਰਾ ਐਮਾ ਵਾਟਸਨ ਨੇ ਫੈਨਜ਼ ਨੂੰ ਦਿੱਤਾ ਝਟਕਾ, ਐਕਟਿੰਗ ਤੋਂ ਬਰੇਕ ਲੈਣ ਦਾ ਕੀਤਾ ਐਲਾਨ


ਜੂਸ ਦੀ ਦੁਕਾਨ 'ਤੇ ਬੋਰ ਹੁੰਦੇ ਸੀ ਗੁਲਸ਼ਨ
5 ਮਈ 1951 ਨੂੰ ਦਿੱਲੀ ਦੇ ਮੱਧ-ਵਰਗੀ ਪੰਜਾਬੀ ਪਰਿਵਾਰ ਵਿੱਚ ਜਨਮੇ ਗੁਲਸ਼ਨ ਕੁਮਾਰ ਦੇ ਪਿਤਾ ਚੰਦਰਭਾਨ ਦੀ ਦਿੱਲੀ ਦੇ ਦਰਿਆਗੰਜ ਇਲਾਕੇ ਵਿੱਚ ਜੂਸ ਦੀ ਦੁਕਾਨ ਸੀ। ਗੁਲਸ਼ਨ ਵੀ ਉਸ ਨਾਲ ਇਸ ਦੁਕਾਨ ਵਿੱਚ ਕੰਮ ਕਰਦਾ ਸੀ। ਹਾਲਾਂਕਿ, ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਹ ਜੂਸ ਦਾ ਕਾਰੋਬਾਰ ਕਰਨ ਤੋਂ ਅੱਕ ਗਿਆ ਅਤੇ ਉਸਦੇ ਪਿਤਾ ਨੇ ਉਸਦੇ ਲਈ ਇੱਕ ਹੋਰ ਦੁਕਾਨ ਲੈ ਲਈ। ਇਸ ਦੁਕਾਨ ਵਿੱਚ ਗੀਤ ਰਿਕਾਰਡ ਕਰਨ ਤੋਂ ਬਾਅਦ ਸਿਰਫ਼ ਸੱਤ ਰੁਪਏ ਵਿੱਚ ਕੈਸੇਟਾਂ ਵਿਕਦੀਆਂ ਸਨ। ਗੁਲਸ਼ਨ ਕੁਮਾਰ ਨੇ ਇਸ ਦੁਕਾਨ ਤੋਂ ਸੁਪਰ ਕੈਸੇਟਸ ਇੰਡਸਟਰੀਜ਼ ਲਿਮਟਿਡ ਦੀ ਨੀਂਹ ਰੱਖੀ, ਜੋ ਦੇਸ਼ ਦੀ ਸਭ ਤੋਂ ਵੱਡੀ ਸੰਗੀਤ ਕੰਪਨੀ ਬਣ ਗਈ। ਟੀ-ਸੀਰੀਜ਼ ਦੀ ਸਥਾਪਨਾ ਇਸ ਸੰਗੀਤ ਕੰਪਨੀ ਦੇ ਅਧੀਨ ਕੀਤੀ ਗਈ ਸੀ, ਜਿਸ ਵਿੱਚ ਟੀ ਦਾ ਅਰਥ ਹੈ ਤ੍ਰਿਸ਼ੂਲ। ਜਦੋਂ ਗੁਲਸ਼ਨ ਦਾ ਕਾਰੋਬਾਰ ਵਧਣ ਲੱਗਾ ਤਾਂ ਉਸ ਨੇ ਮੁੰਬਈ ਸ਼ਿਫਟ ਹੋਣ ਦੀ ਤਿਆਰੀ ਕਰ ਲਈ।


ਇੰਜ ਬਣੇ ਗੁਲਸ਼ਨ ਕੁਮਾਰ ਕੈਸੇਟ ਕਿੰਗ
ਹਾਲਾਂਕਿ ਟੀ-ਸੀਰੀਜ਼ ਦੀ ਸਥਾਪਨਾ 11 ਜੁਲਾਈ 1983 ਨੂੰ ਹੋਈ ਸੀ, ਪਰ ਕੰਪਨੀ ਨੂੰ ਆਪਣਾ ਪਹਿਲਾ ਵੱਡਾ ਬ੍ਰੇਕ ਸਾਲ 1988 ਵਿੱਚ ਫਿਲਮ 'ਕਯਾਮਤ ਸੇ ਕਯਾਮਤ ਤੱਕ' ਨਾਲ ਮਿਲਿਆ। ਫਿਲਮ ਦੀਆਂ 80 ਲੱਖ ਕੈਸੇਟਾਂ ਵਿਕੀਆਂ। 1990 ਵਿੱਚ ਰਿਲੀਜ਼ ਹੋਈ 'ਆਸ਼ਿਕੀ' ਦੀ ਸੰਗੀਤ ਐਲਬਮ ਨੇ ਰਿਕਾਰਡ ਤੋੜ ਦਿੱਤੇ ਅਤੇ ਕੰਪਨੀ ਨੂੰ ਸਿਖਰ 'ਤੇ ਲੈ ਆਂਦਾ। ਇਸ ਤੋਂ ਬਾਅਦ ਹੀ ਗੁਲਸ਼ਨ ਕੁਮਾਰ ਨੂੰ ਕੈਸੇਟ ਕਿੰਗ ਕਿਹਾ ਜਾਣ ਲੱਗਾ। ਸਾਲ 1997 ਤੱਕ, ਟੀ-ਸੀਰੀਜ਼ ਨੇ ਟਿਪਸ ਅਤੇ ਸਾਰੇਗਾਮਾ ਨੂੰ ਪਿੱਛੇ ਛੱਡਦੇ ਹੋਏ, 65 ਪ੍ਰਤੀਸ਼ਤ ਮਾਰਕੀਟ 'ਤੇ ਕਬਜ਼ਾ ਕਰ ਲਿਆ। ਹਰ ਵੱਡੀ ਫਿਲਮ ਦੇ ਮਿਊਜ਼ਿਕ ਰਾਈਟਸ ਟੀ-ਸੀਰੀਜ਼ ਦੇ ਹੱਥ ਆ ਗਏ ਸਨ। ਇਸੇ ਸਾਲ ਹੀ ਗੁਲਸ਼ਨ ਕੁਮਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।


12 ਅਗਸਤ 1997 ਨੂੰ ਕੀ ਹੋਇਆ?
ਸਾਲ 1997 ਉਹ ਦੌਰ ਸੀ ਜਦੋਂ ਅੰਡਰਵਰਲਡ ਅਤੇ ਫਿਲਮ ਇੰਡਸਟਰੀ ਦੇ ਸਬੰਧ ਮਸ਼ਹੂਰ ਸੀ। ਨਾਲ ਹੀ ਇੰਡਸਟਰੀ ਦੇ ਮਸ਼ਹੂਰ ਲੋਕ ਵੀ ਅੰਡਰਵਰਲਡ ਦੇ ਨਿਸ਼ਾਨੇ 'ਤੇ ਆ ਗਏ ਸਨ। ਇਨ੍ਹਾਂ ਸਾਰਿਆਂ ਵਿਚਕਾਰ 12 ਅਗਸਤ 1997 ਨੂੰ ਅਜਿਹੀ ਘਟਨਾ ਵਾਪਰੀ, ਜਿਸ ਨੇ ਨਾ ਸਿਰਫ਼ ਮਾਇਆਨਗਰੀ ਸਗੋਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਉਸੇ ਦਿਨ ਸਵੇਰੇ 10.40 ਵਜੇ ਗੁਲਸ਼ਨ ਕੁਮਾਰ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਦਰਅਸਲ 12 ਅਗਸਤ 1997 ਨੂੰ ਮੰਗਲਵਾਰ ਸੀ। 42 ਸਾਲਾ ਗੁਲਸ਼ਨ ਕੁਮਾਰ ਪੂਜਾ ਦੀ ਥਾਲੀ ਲੈ ਕੇ ਘਰੋਂ ਨਿਕਲਿਆ। ਉਸ ਸਮੇਂ ਘੜੀ ਵਿੱਚ 10:10 ਵੱਜ ਚੁੱਕੇ ਸਨ। ਉਹ ਹਰ ਰੋਜ਼ ਜਿਤਨਗਰ ਸਥਿਤ ਸ਼ਿਵ ਮੰਦਰ ਜਾਂਦਾ ਸੀ, ਜਿਸ ਨੂੰ ਗੁਲਸ਼ਨ ਕੁਮਾਰ ਨੇ ਚਾਰ ਸਾਲ ਪਹਿਲਾਂ ਦੇਖਿਆ ਸੀ ਅਤੇ ਮਹਿੰਗੀਆਂ ਟਾਈਲਾਂ ਆਦਿ ਲਗਾ ਕੇ ਇਸ ਨੂੰ ਨਵਾਂ ਬਣਾਇਆ ਸੀ। ਗੁਲਸ਼ਨ ਦਾ ਰੁਟੀਨ ਤੈਅ ਸੀ, ਜੋ ਅੰਡਰਵਰਲਡ ਦੀਆਂ ਨਜ਼ਰਾਂ 'ਚ ਵੀ ਆ ਗਿਆ ਸੀ।


'ਪੂਜਾ ਬਹੁਤ ਕੀਤੀ, ਹੁਣ ਉੱਪਰ ਜਾ ਕੇ ਕਰ|'
ਮੁੰਬਈ ਪੁਲਿਸ ਮੁਤਾਬਕ ਜਦੋਂ ਗੁਲਸ਼ਨ ਕੁਮਾਰ ਮੰਦਰ ਤੋਂ ਪੂਜਾ ਕਰਕੇ ਵਾਪਸ ਪਰਤਿਆ, ਤਾਂ ਉਸ ਸਮੇਂ ਕਰੀਬ 10.40 ਦਾ ਸਮਾਂ ਸੀ। ਉਹ ਆਪਣੀ ਮਾਰੂਤੀ ਐਸਟੀਮ ਕਾਰ ਵੱਲ ਜਾ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਉਸ ਦੇ ਕਨਪਟੀ 'ਤੇ ਰਿਵਾਲਵਰ ਰੱਖ ਦਿੱਤਾ। ਗੁਲਸ਼ਨ ਕੁਮਾਰ ਨੇ ਪੁੱਛਿਆ ਕੀ ਕਰ ਰਹੇ ਹੋ? ਉਸ ਵਿਅਕਤੀ ਨੇ ਜਵਾਬ ਦਿੱਤਾ, 'ਤੁਸੀਂ ਕਾਫ਼ੀ ਪੂਜਾ ਕਰ ਲਈ ਹੈ, ਹੁਣ ਉੱਪਰ ਜਾ ਕੇ ਕਰੋ'। ਇਸ ਤੋਂ ਬਾਅਦ ਪਹਿਲੀ ਗੋਲੀ ਚੱਲੀ, ਜੋ ਗੁਲਸ਼ਨ ਕੁਮਾਰ ਦੇ ਮੱਥੇ ਨੂੰ ਛੂਹ ਕੇ ਨਿਕਲੀ। ਇਸ ਤੋਂ ਬਾਅਦ ਘਬਰਾਏ ਹੋਏ ਗੁਲਸ਼ਨ ਕੁਮਾਰ ਸੜਕ 'ਤੇ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸੀ। ਉਨ੍ਹਾਂ ਨੇ ਮਦਦ ਲਈ ਹਰ ਘਰ ਦਾ ਦਰਵਾਜ਼ਾ ਖੜਕਾਇਆ, ਪਰ ਕਿਸੇ ਨੇ ਮਦਦ ਲਈ ਦਰਵਾਜ਼ਾ ਨਹੀਂ ਖੋਲਿਆ, ਕਿਉਂਕਿ ਹਰ ਕਿਸੇ ਨੂੰ ਆਪਣੀ ਜਾਨ ਪਿਆਰੀ ਸੀ। ਜਦੋਂ ਗੁਲਸ਼ਨ ਕੁਮਾਰ ਦੇ ਡਰਾਈਵਰ ਰੂਪਲਾਲ ਨੇ ਹਮਲਾਵਰਾਂ 'ਤੇ ਫੁੱਲਦਾਨ ਸੁੱਟਿਆ ਤਾਂ ਉਸ ਦੇ ਪੈਰ 'ਤੇ ਦੋ ਗੋਲੀਆਂ ਲੱਗ ਗਈਆਂ।


ਗੁਲਸ਼ਨ ਕੁਮਾਰ ਨੂੰ ਲੱਗੀਆਂ ਸੀ 16 ਗੋਲੀਆਂ
ਗੁਲਸ਼ਨ ਕੁਮਾਰ ਨੇਭੱਜਣ ਦੀ ਕੋਸ਼ਿਸ਼ ਕੀਤੀ, ਪਰ ਦੋ ਹਮਲਾਵਰਾਂ ਨੇ ਉਨ੍ਹਾਂ ;ਤੇ ਇੱਕ ਤੋਂ ਬਾਅਦ 16 ਗੋਲੀਆਂ ਚਲਾਈਆਂ। ਗੁਲਸ਼ਨ ਕੁਮਾਰ ਦੀ ਪਿੱਠ ਅਤੇ ਗਰਦਨ ਵਿੱਚ ਕੁੱਲ 16 ਗੋਲੀਆਂ ਲੱਗੀਆਂ ਸਨ। ਇਸ ਦੌਰਾਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਾਰੀ ਘਟਨਾ ਨੂੰ ਸਿਰਫ਼ ਦੋ ਮਿੰਟਾਂ ਵਿੱਚ ਅੰਜਾਮ ਦਿੱਤਾ ਗਿਆ। ਪੁਲਿਸ ਕਰੀਬ 30 ਮਿੰਟਾਂ 'ਚ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ। ਗੁਲਸ਼ਨ ਕੁਮਾਰ ਨੂੰ ਕੂਪਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਗੁਲਸ਼ਨ ਕੁਮਾਰ ਦਾ ਕਤਲ ਕਿਉਂ ਹੋਇਆ?
ਹੁਣ ਸਵਾਲ ਇਹ ਹੈ ਕਿ ਜਿਸ ਲਈ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਉਹ ਹੈ ਕਿ ਗੁਲਸ਼ਨ ਕੁਮਾਰ ਨੂੰ ਇੰਨੀ ਬੇਰਹਿਮੀ ਨਾਲ ਕਿਉਂ ਮਾਰਿਆ ਗਿਆ? ਅਸਲ 'ਚ ਇਸ ਦਾ ਮਕਸਦ ਫਿਲਮ ਇੰਡਸਟਰੀ ਦੇ ਲੋਕਾਂ 'ਚ ਦਹਿਸ਼ਤ ਪੈਦਾ ਕਰਨਾ ਸੀ, ਜੋ ਅੰਡਰਵਰਲਡ ਅੱਗੇ ਗੋਡੇ ਟੇਕਣ ਨੂੰ ਤਿਆਰ ਨਹੀਂ ਸਨ। ਹਾਲਾਂਕਿ, ਗੁਲਸ਼ਨ ਡਰ ਦੀ ਇਸ ਖੇਡ ਦਾ ਪਹਿਲਾ ਸ਼ਿਕਾਰ ਨਹੀਂ ਸੀ। ਉਸ ਨੂੰ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਨੂੰ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ। ਇਹ ਕਹਾਣੀ 7 ਜੂਨ 1994 ਤੋਂ ਸ਼ੁਰੂ ਹੋਈ ਸੀ। ਉਸ ਸਮੇਂ ਜਾਵੇਦ ਰਿਆਜ਼ ਸਿੱਦੀਕੀ ਨਾਂ ਦਾ ਫਿਲਮ ਨਿਰਮਾਤਾ ਸੀ। ਸਿੱਦੀਕੀ ਫਿਲਮ 'ਤੂ ਵਿਸ਼ ਮੈਂ ਅੰਮ੍ਰਿਤ' ਬਣਾ ਰਹੇ ਸਨ, ਜਿਸ 'ਚ ਪਾਕਿਸਤਾਨੀ ਅਦਾਕਾਰਾ ਜ਼ੇਬਾ ਅਖਤਰ ਸੀ। ਕਿਹਾ ਜਾਂਦਾ ਹੈ ਕਿ ਦਾਊਦ ਇਬਰਾਹਿਮ ਦੇ ਕਹਿਣ 'ਤੇ ਹੀ ਉਨ੍ਹਾਂ ਨੂੰ ਫਿਲਮ 'ਚ ਲਿਆ ਗਿਆ ਸੀ, ਪਰ ਸਾਈਨ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਸਿੱਦੀਕੀ ਨੇ ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਇਸ ਨਾਲ ਦਾਊਦ ਨੂੰ ਗੁੱਸਾ ਆ ਗਿਆ ਅਤੇ 7 ਜੂਨ 1994 ਨੂੰ ਨਿਰਮਾਤਾ ਦੀ ਹੱਤਿਆ ਕਰ ਦਿੱਤੀ ਗਈ।


ਇਸ ਵਜ੍ਹਾ ਦਾ ਵੀ ਹੁੰਦਾ ਹੈ ਜ਼ਿਕਰ
ਮੀਡੀਆ ਰਿਪੋਰਟਾਂ ਮੁਤਾਬਕ ਇਸ ਕਤਲ ਤੋਂ ਬਾਅਦ ਗੁਲਸ਼ਨ ਕੁਮਾਰ ਨੂੰ ਅੰਡਰਵਰਲਡ ਤੋਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਸਨ, ਪਰ ਉਸ ਦੇ ਕਤਲ ਪਿੱਛੇ ਇੱਕ ਹੋਰ ਕਾਰਨ ਦੱਸਿਆ ਜਾਂਦਾ ਹੈ ਅਤੇ ਉਹ ਇਹ ਸੀ 1997 ਵਿੱਚ ਰਿਲੀਜ਼ ਹੋਈ ਐਲਬਮ ਹੀ 'ਅਜਨਬੀ', ਜਿਸ ਦੇ ਕੁਝ ਗੀਤ ਨਦੀਮ-ਸ਼ਰਵਣ ਨੇ ਕੰਪੋਜ਼ ਕੀਤੇ ਸਨ। ਇਸ ਦੇ ਕੁੱਝ ਗੀਤਾਂ ਨੂੰ ਨਦੀਮ-ਸ਼ਰਵਣ ਦੀ ਜੋੜੀ ਦੇ ਨਦੀਮ ਸੈਫੀ ਨੇ ਖੁਦ ਗਾਇਆ ਸੀ। ਨਦੀਮ ਚਾਹੁੰਦੇ ਸਨ ਕਿ ਟੀ-ਸੀਰੀਜ਼ ਇਸ ਐਲਬਮ ਦੇ ਅਧਿਕਾਰ ਖਰੀਦੇ ਅਤੇ ਇਸ ਨੂੰ ਪ੍ਰਮੋਟ ਕਰੇ, ਪਰ ਗੁਲਸ਼ਨ ਤਿਆਰ ਨਹੀਂ ਸੀ। ਦਰਅਸਲ ਗੁਲਸ਼ਨ ਨੇ ਨਦੀਮ ਨੂੰ ਕਿਹਾ ਸੀ ਕਿ ਉਸ ਦੀ ਆਵਾਜ਼ ਚੰਗੀ ਨਹੀਂ ਹੈ। ਹਾਲਾਂਕਿ, ਕਿਸੇ ਤਰ੍ਹਾਂ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਅਤੇ ਟੀ-ਸੀਰੀਜ਼ ਨੇ ਅਧਿਕਾਰ ਖਰੀਦ ਲਏ। ਐਲਬਮ ਦੀ ਪ੍ਰਮੋਸ਼ਨ ਲਈ ਇੱਕ ਵੀਡੀਓ ਵੀ ਬਣਾਈ ਗਈ ਸੀ, ਪਰ ਕਾਮਯਾਬੀ ਨਹੀਂ ਮਿਲੀ। ਨਦੀਮ ਨੇ ਇਸ ਲਈ ਗੁਲਸ਼ਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਅਤੇ ਧਮਕੀ ਭਰੇ ਲਹਿਜ਼ੇ 'ਚ ਕਿਹਾ ਕਿ ਉਹ ਉਸ ਨੂੰ (ਗੁਲਸ਼ਨ) ਦੇਖ ਲਵੇਗਾ।


5 ਅਗਸਤ 1997 ਨੂੰ ਗੁਲਸ਼ਨ ਕੁਮਾਰ ਨੂੰ ਅੰਡਰਵਰਲਡ ਡਾਨ ਅਬੂ ਸਲੇਮ ਨੇ ਬੁਲਾਇਆ ਸੀ। ਉਸ ਨੇ ਕਿਹਾ, 'ਤੁਸੀਂ ਰੋਜ਼ ਵੈਸ਼ਨੋ ਦੇਵੀ ਵਿਚ ਲੰਗਰ ਛਕਾਉਂਦੇ ਹੋ, ਕੁਝ ਸਾਨੂੰ ਵੀ ਖਿਲਾਓ |' ਇਸ ਤੋਂ ਬਾਅਦ ਸਲੇਮ ਨੇ ਗੁਲਸ਼ਨ ਤੋਂ 10 ਕਰੋੜ ਰੁਪਏ ਮੰਗੇ। ਨਾਲ ਹੀ ਨਦੀਮ ਦੀ ਐਲਬਮ ਬਾਰੇ ਸਵਾਲ ਪੁੱਛੇ। 9 ਅਗਸਤ ਨੂੰ ਅਬੂ ਸਲੇਮ ਨੇ ਦੂਜੀ ਵਾਰ ਫੋਨ ਕੀਤਾ ਅਤੇ ਫਿਰ ਪੈਸੇ ਮੰਗੇ। ਸਲੇਮ ਨੇ ਸਾਫ਼ ਕਿਹਾ ਕਿ ਤੁਸੀਂ ਅੰਡਰਵਰਲਡ ਨੂੰ ਹਲਕੇ ਵਿੱਚ ਲੈ ਰਹੇ ਹੋ। ਦਰਅਸਲ, ਇਨ੍ਹਾਂ ਧਮਕੀਆਂ ਦੇ ਬਾਵਜੂਦ ਗੁਲਸ਼ਨ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।


ਇਹ ਵੀ ਪੜ੍ਹੋ: ਯੋ ਯੋ ਹਨੀ ਸਿੰਘ ਨੂੰ ਡੇਟ ਕਰ ਰਹੀ ਹੈ ਇਹ ਨੁਸਰਤ ਭਰੂਚਾ? ਦੇਖੋ ਕੀ ਬੋਲੀ ਬਾਲੀਵੁੱਡ ਅਦਾਕਾਰਾ