Nushratt Bharuccha Yo Yo Honey Singh Dating: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੁਸਰਤ ਭਰੂਚਾ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਇਸ ਸਮੇਂ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨਾਲ ਡੇਟਿੰਗ ਦੀਆਂ ਅਫਵਾਹਾਂ ਨੂੰ ਲੈ ਕੇ ਨੁਸ਼ਰਤ ਭਰੂਚਾ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨੁਸਰਤ ਭਰੂਚਾ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਦੱਸਿਆ ਹੈ ਕਿ ਹਨੀ ਸਿੰਘ ਨੂੰ ਡੇਟ ਕਰਨਾ ਸਹੀ ਹੈ ਜਾਂ ਗਲਤ।


ਇਹ ਵੀ ਪੜ੍ਹੋ: ਕਰਨ ਔਜਲਾ ਦੀ ਇਸ ਦੁਲਹਨ ਨਾਲ ਵੀਡੀਓ ਕਿਉਂ ਹੋ ਰਹੀ ਵਾਇਰਲ, ਵਜ੍ਹਾ ਜਾਣ ਨਹੀਂ ਰੁਕੇਗਾ ਹਾਸਾ


ਨੁਸਰਤ ਭਰੂਚਾ ਨੇ ਯੋ ਯੋ ਹਨੀ ਸਿੰਘ ਬਾਰੇ ਕੀਤੀ ਗੱਲ
ਨੁਸਰਤ ਭਰੂਚਾ ਇਨ੍ਹੀਂ ਦਿਨੀਂ ਆਪਣੀ ਸਾਊਥ ਫਿਲਮ 'ਛਤਰਪਤੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਹਾਲ ਹੀ ਵਿੱਚ ਨੁਸਰਤ ਭਰੂਚਾ ਨੇ ਇੰਡੀਅਨ ਐਕਸਪ੍ਰੈਸ ਨੂੰ ਇੱਕ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਨੁਸਰਤ ਭਰੂਚਾ ਤੋਂ ਰੈਪਰ ਹਨੀ ਸਿੰਘ ਨੂੰ ਡੇਟਿੰਗ ਕਰਨ ਬਾਰੇ ਸਵਾਲ ਪੁੱਛਿਆ ਗਿਆ। ਜਿਸ 'ਤੇ ਨੁਸਰਤ ਭਰੂਚਾ ਨੇ ਕਿਹਾ- 'ਕੀ ਤੁਸੀਂ ਜਾਣਦੇ ਹੋ ਕਿ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਡੇਟਿੰਗ ਅਫਵਾਹ ਹੈ। ਜਦੋਂ ਵੀ ਮੈਂ ਕਿਤੇ ਵੀ ਗਈ ਹਾਂ, ਕੋਈ ਅਫਵਾਹ ਨਹੀਂ ਉੱਠੀ।


ਕਿਉਂਕਿ ਮੈਂ ਕਦੇ ਕਿਸੇ ਨਾਲ ਨਹੀਂ ਰਹੀ। ਪਰ ਜਦੋਂ ਇਹ ਅਫਵਾਹ ਸਾਹਮਣੇ ਆਈ ਤਾਂ ਮੈਨੂੰ ਲੱਗਾ ਕਿ ਆਖਰਕਾਰ ਕੋਈ ਤਾਂ ਆਇਆ। ਹੁਣ ਲੋਕ ਮੈਨੂੰ ਰੈਪਿਡ ਫਾਇਰ ਵਿੱਚ ਇਸ ਮੁੱਦੇ ਬਾਰੇ ਕੋਈ ਵੀ ਸਵਾਲ ਪੁੱਛਣਗੇ, ਤਾਂ ਘੱਟੋ ਘੱਟ ਮੈਂ ਉਨ੍ਹਾਂ ਨੂੰ ਦੱਸ ਸਕਦੀ ਹਾਂ ਕਿ ਮੇਰੇ ਨਾਮ ਨੂੰ ਲੈ ਕੇ ਡੇਟਿੰਗ ਦੀ ਅਫਵਾਹ ਸੀ। ਖੈਰ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਹੋਰ ਕੋਈ ਕੰਮ ਨਹੀਂ ਹੈ। ਇਸੇ ਲਈ ੳੇੁਹ ਕੁੱਝ ਵੀ ਸੋਚਦੇ ਰਹਿੰਦੇ ਹਨ, ਖੈਰ ਸੋਚਣ ਦਿਓ ਉਨ੍ਹਾਂ ਨੂੰ।




ਇਸ ਕਾਰਨ ਫੈਲ ਰਹੀ ਡੇਟਿੰਗ ਦੀ ਅਫਵਾਹ
ਹਾਲ ਹੀ 'ਚ ਯੋ ਯੋ ਹਨੀ ਸਿੰਘ ਅਤੇ ਨੁਸਰਤ ਭਰੂਚਾ ਇਕੱਠੇ ਨਜ਼ਰ ਆਏ ਸਨ। ਇਸ ਦੌਰਾਨ ਨੁਸਰਤ ਭਰੂਚਾ ਅਤੇ ਹਨੀ ਇੱਕ ਦੂਜੇ ਦਾ ਹੱਥ ਫੜੇ ਨਜ਼ਰ ਆਏ। ਇਸ ਨੂੰ ਦੇਖ ਕੇ ਲੋਕਾਂ ਨੇ ਦੋਹਾਂ ਦੇ ਇਕੱਠੇ ਡੇਟਿੰਗ ਦੀ ਚਰਚਾ ਨੂੰ ਹਵਾ ਦੇ ਦਿੱਤੀ। ਇਸ ਤੋਂ ਪਹਿਲਾਂ ਨੁਸਰਤ ਭਰੂਚਾ ਅਤੇ ਯੋ ਯੋ ਹਨੀ ਸਿੰਘ ਦੇ 'ਨੌਟੀ ਸਈਆਂ ਜੀ' ਗੀਤ ਵੀ ਇਕੱਠੇ ਨਜ਼ਰ ਆ ਚੁੱਕੇ ਹਨ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਦਾਜ ਬਾਰੇ ਕਹੀ ਅਜਿਹੀ ਗੱਲ, ਬੋਲੇ- 'ਦਾਜ ਦੇ ਭੁੱਖੇ ਮੈਨੂੰ ਵਿਆਹਾਂ 'ਚ ਬੁੱਕ ਨਾ ਕਰਨ', ਵੀਡੀਓ ਜਿੱਤ ਰਿਹਾ ਦਿਲ