ਮੁੰਬਈ: ਬੌਲੀਵੁੱਡ ਅਦਾਕਾਰ ਅਜੇ ਦੇਵਗਨ ਅੱਜ ਆਪਣਾ 52ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਨੂੰ ਹੋਰ ਖਾਸ ਬਣਾਉਂਦੇ ਹੋਏ ਫਿਲਮ 'RRR' ਦੇ ਅਦਾਕਾਰ ਅਜੇ ਦੇਵਗਨ ਦਾ ਫਸਟ ਲੁੱਕ ਬਤੌਰ ਮੋਸ਼ਨ ਪੋਸਟਰ ਅੱਜ ਰਿਲੀਜ਼ ਕੀਤਾ ਗਿਆ ਹੈ। ਡਾਇਰੈਕਟਰ ਐਸਐਸ ਰਾਜਾਮੌਲੀ ਨੇ ਮੋਸ਼ਨ ਪੋਸਟਰ ਨੂੰ ਸ਼ੇਅਰ ਕੀਤਾ ਹੈ। ਇਹ ਫਿਲਮ 13 ਅਕਤੂਬਰ 2021 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ਅਜੈ ਦੇਵਗਨ ਨਾਲ, ਇਸ ਫਿਲਮ ਵਿੱਚ ਰਾਮਚਰਨ, ਜੂਨੀਅਰ ਐਨ.ਟੀ.ਆਰ ਤੇ ਆਲੀਆ ਭੱਟ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪਿਛਲੇ ਦਿਨੀਂ, ਇਨ੍ਹਾਂ ਸਾਰਿਆਂ ਦੀ ਫਸਟ ਲੁੱਕ ਰਿਲੀਜ਼ ਕੀਤੀ ਗਈ ਹੈ।


ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੈ ਦੇਵਗਨ ਇਸ ਟੀਜ਼ਰ ਵਿੱਚ ਬਹੁਤ ਹੀ ਪਾਵਰਫੁੱਲ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਟੀਜ਼ਰ ਨੂੰ ਸ਼ੇਅਰ ਕਰਦਿਆਂ ਅਜੇ ਦੇਵਗਨ ਨੇ ਲਿਖਿਆ- Load. Aim. Shoot. ਰਾਜਾਮੌਲੀ ਦਾ ਤਹਿ ਦਿਲੋਂ ਧੰਨਵਾਦ ਕਿ ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦਾ ਦਿਲਚਸਪ ਤੇ ਪਾਵਰਫੁੱਲ ਕਿਰਦਾਰ ਦਿੱਤਾ ਹੈ। ”ਇਹ ਫਿਲਮ 10 ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਏਗੀ ਤੇ ਇਸ ਦੇ ਰਿਲੀਜ਼ ਹੋਣ ਦੀ ਅਨਾਊਸਮੈਂਟ ਦੇ ਬਾਅਦ ਹੁਣ ਤੱਕ ਸਿਰਫ 5 ਭਾਸ਼ਾਵਾਂ ਵਿੱਚ ਫਿਲਮ ਦੇ ਰਾਈਟਸ ਲਈ 348 ਕਰੋੜ ਤੋਂ ਵੱਧ ਦੀ ਆਫਰ ਅਸੈਪਟ ਕੀਤੀ ਹੈ।

ਰਿਲੀਜ਼ ਹੋਣ ਤੋਂ ਪਹਿਲਾਂ, ਨੋਰਥ ਇੰਡੀਆ ਦੇ ਵਿਚ ਫਿਲਮ ਦੇ ਸੈਟੇਲਾਈਟ, ਮਿਊਜ਼ਿਕ ਤੇ 'RRR' ਡਿਜੀਟਲ ਰਾਈਟਸ ਫੇਮਸ ਸਟੂਡੀਓ ਪੇਨ ਇੰਡੀਆ ਲਿਮਟਿਡ ਨੂੰ ਵੇਚੇ ਗਏ ਹਨ। ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਕੁਲ ਰਾਈਟਸ ਦਾ ਕਾਰੋਬਾਰ ਨੂੰ 750-800 ਕਰੋੜ ਮੰਨਿਆ ਜਾ ਸਕਦਾ ਹੈ। ਇਹ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਡੀਲ ਸਾਬਤ ਹੋ ਸਕਦੀ ਹੈ।


 


ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ